ਸਲੋਵੇਨੀਆ ; ਹੁਣ ਨਹੀਂ ਮਿਲੇਗੀ ''ਇੱਛਾ ਮੌਤ'' ! ਲੋਕਫਤਵੇ ਨਾਲ ਰੱਦ ਹੋਇਆ ਕਾਨੂੰਨ
Tuesday, Nov 25, 2025 - 09:51 AM (IST)
ਇੰਟਰਨੈਸ਼ਨਲ ਡੈਸਕ- ਸਲੋਵੇਨੀਆ ਦੇ ਨਾਗਰਿਕਾਂ ਨੇ ਐਤਵਾਰ ਨੂੰ ਇਕ ਲੋਕਫਤਵੇ ਵਿਚ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ, ਜੋ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਦਿੰਦਾ ਸੀ।
ਚੋਣ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਸ਼ੁਰੂਆਤੀ ਨਤੀਜਿਆਂ ਤੋਂ ਇਹ ਖੁਲਾਸਾ ਹੋਇਆ। ਲੱਗਭਗ ਪੂਰੀ ਹੋ ਚੁੱਕੀ ਵੋਟਾਂ ਗਿਣਤੀ ਅਨੁਸਾਰ 53 ਫੀਸਦੀ ਵੋਟਰਾਂ ਨੇ ਕਾਨੂੰਨ ਦੇ ਵਿਰੁੱਧ ਵੋਟ ਪਾਈ, ਜਦੋਂ ਕਿ ਲੱਗਭਗ 46 ਫੀਸਦੀ ਨੇ ਹੱਕ ਵਿਚ ਵੋਟ ਪਾਈ। ਚੋਣ ਕਮਿਸ਼ਨ ਨੇ ਕਿਹਾ ਕਿ ਮਤਦਾਨ ਲੱਗਭਗ 50 ਫੀਸਦੀ ਰਿਹਾ।
ਜ਼ਿਕਰਯੋਗ ਹੈ ਕਿ ਇਸ ਛੋਟੇ ਯੂਰਪੀ ਯੂਨੀਅਨ ਦੇਸ਼ ਦੀ ਸੰਸਦ ਨੇ ਜੁਲਾਈ ਵਿਚ ਕਾਨੂੰਨ ਪਾਸ ਕੀਤਾ ਸੀ ਕਿ ਲੰਬੀ ਬਿਮਾਰੀ ਤੇ ਨਾ ਸਹਿਣਯੋਗ ਦਰਦ ਤੋਂ ਪਰੇਸ਼ਾਨ ਮਰੀਜ਼ ਆਪਣੀ ਮਰਜ਼ੀ ਮੁਤਾਬਕ ਇੱਛਾ ਮੌਤ ਦਾ ਰਾਹ ਚੁਣ ਸਕਦੇ ਹਨ।
