ਯੂਰਪੀ ਦੇਸ਼ ਸਲੋਵੇਨੀਆ ਨੇ ਖੁਦ ਨੂੰ ਕੋਵਿਡ-19 ਮੁਕਤ ਐਲਾਨਿਆ

Friday, May 15, 2020 - 06:24 PM (IST)

ਯੂਰਪੀ ਦੇਸ਼ ਸਲੋਵੇਨੀਆ ਨੇ ਖੁਦ ਨੂੰ ਕੋਵਿਡ-19 ਮੁਕਤ ਐਲਾਨਿਆ

ਜੁਬਲਜਾਨਾ (ਭਾਸ਼ਾ): ਸਲੋਵੇਨੀਆ ਗਲੋਬਲ ਮਹਾਮਾਰੀ ਕੋਵਿਡ-19 ਤੋਂ ਮੁਕਤ ਹੋਣ ਦਾ ਐਲਾਨ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਯੂਰਪੀ ਸੰਘ ਦੇ ਮੈਂਬਰ ਸਲੋਵੇਨੀਆ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਇਨਫੈਕਸ਼ਨ ਹੁਣ ਕੰਟਰੋਲ ਵਿਚ ਹੈ, ਵਿਸ਼ੇਸ਼ ਸਿਹਤ ਉਪਾਅ ਕਰਨ ਦੀ ਕੋਈ ਲੋੜ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- 22 ਖਤਰਨਾਕ ਅੱਤਵਾਦੀ ਮਿਆਂਮਾਰ ਨੇ ਭਾਰਤ ਨੂੰ ਸੌਂਪੇ 

ਸਰਕਾਰ ਨੇ ਕਿਹਾ ਕਿ ਯੂਰਪੀ ਸੰਘ ਦੇ ਵਸਨੀਕ ਪਹਿਲਾਂ ਤੋਂ ਨਿਰਧਾਰਤ ਚੌਕੀਆਂ 'ਤੇ ਆਸਟ੍ਰੀਆ, ਇਟਲੀ ਅਤੇ ਹੰਗਰੀ ਤੋਂ ਸਲੋਵੇਨੀਆ ਜਾਣ ਲਈ ਸੁਤੰਤਰ ਹਨ ਪਰ ਜਿਹੜੇ ਯੂਰਪੀ ਸੰਘ ਦੇ ਵਸਨੀਕ ਨਹੀਂ ਹਨ ਉਹਨਾਂ ਲਈ 14 ਦਿਨਾਂ ਤੱਕ ਆਈਸੋਲੇਸ਼ਨ ਵਿਚ ਰਹਿਣਾ ਲਾਜ਼ਮੀ ਹੈ। ਸਲੋਵੇਨੀਆ ਵਿਚ ਕੋਵਿਡ-19 ਦਾ ਪਹਿਲਾ ਮਾਮਲਾ 4 ਮਾਰਚ ਨੂੰ ਸਾਹਮਣੇ ਆਇਆ ਸੀ। ਇਨਫੈਕਟਿਡ ਵਿਅਕਤੀ ਇਟਲੀ ਤੋਂ ਪਰਤਿਆ ਸੀ। ਇਸ ਨੂੰ 12 ਮਾਰਚ ਨੂੰ ਰਾਸ਼ਟਰ ਪੱਧਰੀ ਮਹਾਮਾਰੀ ਐਲਾਨਿਆ ਗਿਆ ਸੀ। ਸਲੋਵੇਨੀਆ ਵਿਚ 13 ਮਈ ਤੱਕ 1467 ਪੁਸ਼ਟੀ ਕੀਤੇ ਮਾਮਲੇ ਸਨ ਅਤੇ 103 ਲੋਕਾਂ ਦੀ ਮੌਤ ਹੋਈ ਸੀ।


author

Vandana

Content Editor

Related News