ਅਮਰੀਕੀ ਚੋਣਾਂ ''ਚ ਮਸ਼ਹੂਰ ਹੋ ਰਹੇ 14 ਭਾਰਤੀ ਭਾਸ਼ਾਵਾਂ ਦੇ ਇਹ ਨਾਅਰੇ
Wednesday, Sep 23, 2020 - 01:09 AM (IST)
ਵਾਸ਼ਿੰਗਟਨ - ਅਮਰੀਕਾ ਵਿਚ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਨੇ ਦੱਖਣੀ ਏਸ਼ੀਆਈ ਲੋਕਾਂ ਨੂੰ ਆਪਣੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡੇਨ ਦਾ ਸਮਰਥਨ ਕਰਨ ਲਈ 14 ਭਾਰਤੀ ਭਾਸ਼ਾਵਾਂ ਵਿਚ ਡਿਜੀਟਲ ਗ੍ਰਾਫਿਕਸ ਜਾਰੀ ਕੀਤੇ ਹਨ। ਏਸ਼ੀਅਨ ਅਮਰੀਕਨ ਪੈਸੇਫਿਕ ਆਈਲੈਂਡਰ ਲੀਡਰਸ਼ਿਪ ਕਾਉਂਸਿਲ ਅਤੇ ਬਿਡੇਨ ਅਭਿਆਨ ਦੀ ਰਾਸ਼ਟਰੀ ਵਿੱਤ ਕਮੇਟੀ ਦੇ ਮੈਂਬਰ ਅਜੇ ਜੈਨ ਭੂਟੋਰੀਆ ਨੇ ਦੱਸਿਆ ਕਿ ਉੱਚ ਤਕਨੀਕ ਦੀ ਮਦਦ ਨਾਲ ਅਸੀਂ ਦੱਖਣੀ ਏਸ਼ੀਆਈ ਅਮਰੀਕੀਆਂ ਨੂੰ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਉਹ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਕਰਨ, ਚੋਣਾਂ ਲਈ ਸਾਈਨ ਅਪ ਕਰਨ, ਸ਼ੁਰੂਆਤੀ ਵੋਟਿੰਗ ਵਿਕਲਪਾਂ ਦੇ ਬਾਰੇ ਵਿਚ ਜਾਣਨ ਅਤੇ ਜੋਅ ਬਾਇਡੇਨ ਅਤੇ ਕਮਲਾ ਹੈਰਿਸ ਨੂੰ ਵੋਟ ਕਰਨ।
'ਚਲੇ ਚਲੋ ਬਾਇਡੇਨ ਨੂੰ ਵੋਟ ਦੋ' ਗਾਣਾ ਹੋ ਰਿਹਾ ਮਸ਼ਹੂਰ
ਹਿੰਦੀ ਵਿਚ 'ਚਲੇ ਚਲੋਂ ਬਿਡੇਨ ਨੂੰ ਵੋਟ ਦੋ' ਦੇ ਗੀਤ ਦੀ ਵੀਡੀਓ ਵਾਇਰਲ ਹੋ ਰਹੀ ਹੈ। ਗ੍ਰਾਫਿਕਸ ਦੀ ਇਕ ਨਵੀਂ ਲੜੀ 'ਜਾਗੋ ਅਮਰੀਕਾ, ਜਾਗੋ, ਭੁੱਲ ਨਾ ਜਾਣਾ ਬਿਡੇਨ-ਹੈਰਿਸ ਨੂੰ ਵੋਟ ਦੇਣਾ' ਵੀ ਬਹੁਤ ਮਸ਼ਹੂਰ ਹੋ ਗਿਆ ਹੈ। ਅਜੈ ਜੈਨ ਨੇ ਕਿਹਾ ਕਿ ਲੋਕ ਸੰਗੀਤ, ਭੋਜਨ, ਭਾਸ਼ਾ ਅਤੇ ਸੰਸਕ੍ਰਿਤੀ ਦੇ ਜ਼ਰੀਏ ਤੁਹਾਡੇ ਨਾਲ ਜੁੜਦੇ ਹਨ। ਜੈਨ ਨੇ ਅੱਗੇ ਆਖਿਆ ਕਿ ਭਾਰਤੀ-ਅਮਰੀਕੀ ਭਾਈਚਾਰੇ ਵਿਚ ਬਿਡੇਨ ਨੂੰ ਅਗਲੇ ਰਾਸ਼ਟਰਪਤੀ ਦੇ ਰੂਪ ਵਿਚ ਚੁਣਨ ਨੂੰ ਲੈ ਕੇ ਭਾਰੀ ਉਤਸ਼ਾਹ ਦਿੱਖ ਰਿਹਾ ਹੈ ਅਤੇ ਕਮਲਾ ਹੈਰਿਸ ਨੂੰ ਭਾਰਤੀ ਮੂਲ ਦੀ ਪਹਿਲੀ ਉਪ-ਰਾਸ਼ਟਰਪਤੀ ਹੋਵੇਗੀ।
'ਅਮਰੀਕਾ ਕਾ ਨੇਤਾ ਕੈਸਾ ਹੋ, ਜੋਅ ਬਾਇਡੇਨ ਜੈਸਾ ਹੋ'
ਇਸ ਸਾਲ ਦੀ ਸ਼ੁਰੂਆਤ ਵਿਚ ਹੀ ਜੈਨ ਨੇ ਭਾਰਤੀ ਭਾਈਚਾਰੇ ਵਿਚ ਚੋਣ ਅਭਿਆਨ ਨੂੰ ਵਧਾਉਣ ਲਈ 14 ਭਾਰਤੀ ਭਾਸ਼ਾਵਾਂ ਵਿਚ ਗ੍ਰਾਫਿਕਸ ਅਤੇ ਡਿਜੀਟਲ ਇਸ਼ਤਿਹਾਰਾਂ ਦੀ ਸ਼ੁਰੂਆਤ ਕੀਤੀ। 'ਅਮਰੀਕਾ ਕਾ ਨੇਤਾ ਕੈਸਾ ਹੋ, ਜੋਅ ਬਾਇਡੇਨ ਜੈਸਾ ਹੋ' ਦਾ 14 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਅਤੇ ਇਸ ਦੇ ਗ੍ਰਾਫਿਕਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ। ਉਨ੍ਹਾਂ ਆਖਿਆ ਕਿ ਡੈਮੋਕ੍ਰੇਟਿਕ ਪਾਰਟੀ ਜ਼ਮੀਨੀ ਪੱਧਰ ਦੇ ਸੰਗਠਨਾਂ ਦੇ ਨਾਲ 14 ਅਲੱਗ-ਅਲੱਗ ਦੱਖਣੀ ਏਸ਼ੀਆਈ ਭਾਸ਼ਾਵਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਇੰਡੋ-ਅਮਰੀਕੰਸ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਵੋਟ, ਫੋਨ ਬੈਂਕ ਅਤੇ ਟੈਕਸਟ ਬੈਂਕ ਵਿਚ ਰਜਿਸਟਰਡ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨੀਆਂ ਭਾਸ਼ਾਵਾਂ ਵਿਚ ਡਿਜੀਟਲ ਗ੍ਰਾਫਿਕਸ ਦੱਖਣੀ ਏਸ਼ੀਆਈ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹੀ ਬਣਾਏ ਗਏ ਹਨ।