ਕਰਾਚੀ ਦੀਆਂ ਸੜਕਾਂ ’ਤੇ ਲਿਖੇ ‘ਪਾਕਿਸਤਾਨ ਬਣੇਗਾ ਖਾਲਿਸਤਾਨ’ ਦੇ ਸਲੋਗਨ

Wednesday, Oct 18, 2023 - 01:23 PM (IST)

ਕਰਾਚੀ ਦੀਆਂ ਸੜਕਾਂ ’ਤੇ ਲਿਖੇ ‘ਪਾਕਿਸਤਾਨ ਬਣੇਗਾ ਖਾਲਿਸਤਾਨ’ ਦੇ ਸਲੋਗਨ

ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)- ਪਾਕਿਸਤਾਨ ਦਾ ਭਾਰਤ ਦੇ ਪ੍ਰਤੀ ਆਤੰਕਵਾਦ ਰਾਹੀਂ ਹਮਲਾ ਹੁਣ ਪਾਕਿਸਤਾਨ ਲਈ ਖ਼ਤਰਾ ਬਣਦਾ ਜਾ ਰਿਹਾ ਹੈ, ਪਾਕਿਸਤਾਨ ਨੇ ਜਿਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਨੂੰ ਸਮਰਥਨ ਦਿੱਤਾ ਹੈ, ਹੁਣ ਉਹੀ ਪਾਕਿਸਤਾਨ 'ਚ ਹੀ ਵੱਖਰਾ ਖਾਲਿਸਤਾਨ ਬਣਾਉਣ ਦੀ ਮੰਗ ਕਰ ਰਹੇ ਹਨ। ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਖਾਲਿਸਤਾਨ ਸਮਰਥਕ ਵੱਲੋਂ ਸਲੋਗਨ ਲਿਖੇ ਗਏ ਹਨ। 

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਸਾਂਝੀ ਅਰਦਾਸ, ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕਰਾਚੀ ਦੀਆਂ ਮੁੱਖ ਸੜਕਾਂ 'ਤੇ ਕਈ ਥਾਵਾਂ 'ਤੇ ਜ਼ਹਿਰ ਸਲੋਗਨ ਲਿਖੇ ਪਾਏ ਗਏ ਹਨ। ਜਿਸ 'ਚ ਸਾਫ਼ ਲਿਖਿਆ ਹੈ 'ਪਾਕਿਸਤਾਨ ਬਣੇਗਾ ਖਾਲਿਸਤਾਨ', 'ਕਰਾਚੀ ਬਣੇਗਾ ਖਾਲਿਸਤਾਨ', ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਵਲੋਂ ਇਕ ਵੀਡੀਓ ਵੀ ਵਾਇਰਲ ਕੀਤੀ ਗਈ ਹੈ, ਜਿਸ 'ਚ ਕਰਾਚੀ ਦੀਆਂ ਸੜਕਾਂ 'ਤੇ ਖਾਲਿਸਤਾਨ ਦੇ ਲਿਖੇ ਸਲੋਗਨ ਹਨ। 

ਇਹ ਵੀ ਪੜ੍ਹੋ- ਨਸ਼ਾ ਕਰਨ ਤੋਂ ਰੋਕਣ 'ਤੇ ਰਿਸ਼ਤਿਆਂ 'ਚ ਆਈ ਦਰਾੜ, ਜੀਜੇ ਨੇ ਸਾਲੇ ਦੇ ਘਰ ਆ ਕੇ ਚਲਾਈਆਂ ਗੋਲੀਆਂ

ਦੱਸਣਯੋਗ ਹੈ ਕਿ ਕਰਾਚੀ 'ਚ ਪਾਕਿਸਤਾਨ ਖੁਫੀਆ ਏਜੰਸੀ ਅਤੇ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀ ਰਹਿੰਦੇ ਹਨ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਉਪਰੋਕਤ ਨੂੰ ਕਾਫ਼ੀ ਸੁਰੱਖਿਆ ਦਿੱਤੀ ਗਈ ਹੈ। ਅਧਿਕਾਰੀ ਅਤੇ ਖੁਫ਼ੀਆ ਏਜੰਸੀਆਂ ਉਥੇ ਚੌਕਸ ਰਹਿੰਦੀਆਂ ਹਨ ਅਤੇ ਇਸ ਦੇ ਬਾਵਜੂਦ ਉਥੇ ਹੀ ਪਰ ਵੱਖਰਾ ਖਾਲਿਸਤਾਨ ਬਣਾਉਣ ਦੀ ਮੰਗ ਕਰਦੇ ਹੋਏ ਕਈ ਥਾਵਾਂ 'ਤੇ ਇਹ ਨਾਅਰੇ ਲਿਖੇ ਗਏ ਹਨ, ਜਿਸ ਕਾਰਨ ਪਾਕਿਸਤਾਨ ਦੀਆਂ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਕਾਫ਼ੀ ਚੌਕਸ ਹੋ ਗਈਆਂ ਹਨ।

ਇਹ ਵੀ ਪੜ੍ਹੋ- ਗ੍ਰਿਫ਼ਤਾਰੀ ਮਗਰੋਂ ਕੁਲਬੀਰ ਸਿੰਘ ਜ਼ੀਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News