ਬ੍ਰਿਸਬੇਨ ''ਚ ਛੇਵਾਂ ਭਾਰਤੀ ਸਾਹਿਤ ਉਤਸਵ ਮਿਤੀ 14-15-16 ਮਈ ਨੂੰ

Thursday, May 12, 2022 - 10:23 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਇੰਡੋਜ਼ ਪੰਜਾਬੀ ਸਾਹਿਤਕ ਅਕਾਡਮੀ ਆਫ ਆਸਟ੍ਰੇਲੀਆ ਵਲੋਂ ਅਮੈਰੀਕਨ ਕਾਲਜ ਬ੍ਰਿਸਬੇਨ ਦੇ ਸਹਿਯੋਗ ਨਾਲ ਛੇਵਾਂ ਭਾਰਤੀ ਸਾਹਿਤ ਉਤਸਵ ਮਿਤੀ 14-15-16 ਮਈ ਨੂੰ ਤਿੰਨ ਦਿਨ ਬ੍ਰਿਸਬੇਨ ਵਿਖੇ ਹੋਵੇਗਾ। ਇਸ ਵਿਚ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਮੁੱਚੇ ਸਾਹਿਤਕ ਯੋਗਦਾਨ ਲਈ ਇਪਸਾ ਐਵਾਰਡ ਦਿੱਤਾ ਜਾਂਦਾ ਹੈ। ਇਸ ਉਤਸਵ ਦਾ ਇਕ ਵਿਸ਼ੇਸ਼ ਸ਼ੈਸ਼ਨ ਤ੍ਰੈ-ਭਾਸ਼ਾਈ ਕਵੀ ਦਰਬਾਰ ਹੁੰਦਾ ਹੈ। ਜਿਸ ਵਿਚ ਹਿੰਦੀ/ਪੰਜਾਬੀ/ਊਰਦੂ ਤਿੰਨਾਂ ਭਾਸ਼ਾਵਾਂ ਦੇ ਪ੍ਰਤੀਨਿਧ ਕਵੀ ਅਤੇ ਸਥਾਨਿਕ ਕਵੀ/ਕਵਿੱਤਰੀਆਂ ਸ਼ਿਰਕਤ ਕਰਦੀਆਂ ਹਨ। ਇਸ ਤੋਂ ਇਲਾਵਾ ਕਲਾ ਪ੍ਰਦਰਸ਼ਨੀ, ਪੁਸਤਕ ਪ੍ਰਦਰਸ਼ਨੀ, ਵਿਚਾਰ ਗੋਸ਼ਟੀ, ਗੈਰ ਰਸਮੀ ਅਦਬੀ ਬੈਠਕਾਂ, ਲੋਕ ਅਰਪਣ, ਸੰਜੀਦਾ ਗਾਇਕੀ ਆਦਿ ਇਸ ਉਤਸਵ ਵਿਚ ਸ਼ਾਮਲ ਹਨ। 

PunjabKesari

ਇਹ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਪਰਿਵਾਰਕ ਮਾਹੌਲ ਵਿਚ ਕਰਵਾਇਆ ਜਾਂਦਾ, ਪਰਵਾਸੀ ਧਰਤੀ 'ਤੇ ਇਕ ਵੱਖਰੀ ਤਰ੍ਹਾਂ ਦਾ ਅਦਬੀ ਉਤਸਵ ਹੈ। ਇਸ ਵਿਚ ਕਹਾਣੀਕਾਰ ਜਿੰਦਰ ਮੁੱਖ ਮਹਿਮਾਨ ਵਜੋਂ ਡਾ. ਅਰਵਿੰਦਰ ਪਾਲ ਕੌਰ ਭਾਟੀਆ ਅਤੇ ਬਲਵੰਤ ਸਾਨੀਪੁਰ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਵਾਂ ਇਪਸਾ ਪੁਰਸਕਾਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਨੂੰ ਅਤੇ ਛੇਵਾਂ ਇਪਸਾ ਪੁਰਸਕਾਰ ਡਾ ਹਰਭਜਨ ਭਾਟੀਆ ਜੀ ਨੂੰ ਦਿੱਤਾ ਜਾਵੇਗਾ। ਮੈਲਬੌਰਨ ਤੋਂ ਆਰਟਿਸਟ ਰਾਜੀ ਮੁਸੱਵਰ ਦੀਆਂ ਕਲਾ-ਕ੍ਰਿਤੀਆਂ ਦੀ ਨੁਮਾਇਸ਼ ਲਾਈ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਭਾਰਤੀ ਨੌਜਵਾਨ ਨੇ 29 ਮਿੰਟ 'ਮੁਸ਼ਕਲ' ਯੋਗ ਦਾ ਪੋਜ਼ ਦੇ ਕੇ ਬਣਾਇਆ ਵਰਲਡ ਰਿਕਾਰਡ (ਤਸਵੀਰਾਂ)

ਹਰਜੀਤ ਕੌਰ ਸੰਧੂ ਦਾ ਪਲੇਠਾ ਬਾਲ ਗੀਤ ਸੰਗ੍ਰਹਿ (ਵੱਡੇ ਵੱਡੇ ਸੁਪਨੇ) ਲੋਕ ਅਰਪਣ ਹੋਵੇਗਾ। ਬ੍ਰਿਸਬੇਨ ਵਿਚ ਇਪਸਾ ਦੀ ਭਾਰਤੀ ਅਨਰੂਪਤਾ ਨੂੰ ਸਮਰਪਿਤ ਇਸ ਅਦਬੀ ਕੋਸ਼ਿਸ਼ ਨੂੰ ਸਥਾਨਿਕ ਸਾਹਿਤ ਪ੍ਰੇਮੀਆਂ ਅਤੇ ਕਲਮਕਾਰਾਂ ਵੱਲੋਂ ਹਾਜ਼ਰੀ ਅਤੇ ਹੁੰਗਾਰੇ ਦੀ ਉਡੀਕ ਰਹੇਗੀ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਕਵੀ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਬਾਰੇ ਪੂਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ।


Vandana

Content Editor

Related News