ਆਸਟ੍ਰੇਲੀਆ:  ਬ੍ਰਿਸਬੇਨ ਨੇੜੇ ਕੁੱਤੇ ਦੇ ਹਮਲੇ ਕਾਰਨ ਬੱਚੀ ਗੰਭੀਰ ਜ਼ਖ਼ਮੀ

Monday, Apr 10, 2023 - 04:20 PM (IST)

ਆਸਟ੍ਰੇਲੀਆ:  ਬ੍ਰਿਸਬੇਨ ਨੇੜੇ ਕੁੱਤੇ ਦੇ ਹਮਲੇ ਕਾਰਨ ਬੱਚੀ ਗੰਭੀਰ ਜ਼ਖ਼ਮੀ

ਬ੍ਰਿਸਬੇਨ- ਆਸਟ੍ਰੇਲੀਆ ਵਿਖੇ ਬ੍ਰਿਸਬੇਨ ਸ਼ਹਿਰ ਦੇ ਬਾਹਰ ਉਪਨਗਰ ਵਿੱਚ ਇੱਕ ਕੁੱਤੇ ਦੁਆਰਾ ਹਮਲਾ ਕਰਨ ਤੋਂ ਬਾਅਦ ਇੱਕ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਦੁਪਹਿਰ ਵੇਲੇ ਵੁਡਰਿਜ ਵਿੱਚ ਇੱਕ ਬੁੱਲ ਅਰਬ ਦੁਆਰਾ ਇੱਕ ਯਾਰਡ ਵਿੱਚ ਘੜੀਸਣ ਅਤੇ ਹਮਲਾ ਕਰਨ ਤੋਂ ਬਾਅਦ ਛੇ ਸਾਲਾ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸ਼੍ਰੀਲੰਕਾ ਦੇ 'ਮਹਾਬੋਧੀ' ਰੁੱਖ ਲਈ ਖਤਰਾ ਬਣਿਆ ਚੀਨੀ ਪਾਵਰ ਪਲਾਂਟ, ਬੱਚਿਆਂ ਲਈ ਵੀ ਹਾਨੀਕਾਰਕ

ਪੈਰਾਮੈਡਿਕਸ ਮੌਕੇ 'ਤੇ ਹਾਜ਼ਰ ਹੋਏ ਅਤੇ ਬੱਚੀ ਨੂੰ ਕੁਈਨਜ਼ਲੈਂਡ ਚਿਲਡਰਨ ਹਸਪਤਾਲ ਲੈ ਗਏ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।ਇਕ ਹੋਰ ਵਿਅਕਤੀ ਨੂੰ ਵੀ ਕੁੱਤੇ ਦੇ ਹਮਲੇ ਤੋਂ ਬਾਅਦ ਲੱਤ 'ਤੇ ਸੱਟ ਨਾਲ ਕੁਈਨ ਐਲਿਜ਼ਾਬੈਥ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਬਾਰੇ ਹੋਰ ਵੇਰਵੇ ਆਉਣੇ ਬਾਕੀ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News