ਹੈਰਾਨੀਜਨਕ! 6 ਸਾਲ ਦੀ ਬੱਚੀ ਨੇ ਪਾਕੇਟ ਮਨੀ ਨਾਲ ਖਰੀਦਿਆ 3.6 ਕਰੋੜ ਰੁਪਏ ਦਾ ਘਰ

Thursday, Dec 23, 2021 - 12:16 PM (IST)

ਮੈਲਬੌਰਨ (ਬਿਊਰੋ): ਬੱਚਿਆਂ ਲਈ ਪਾਕੇਟ ਮਨੀ ਉਹਨਾਂ ਦੀਆਂ ਆਮ ਲੋੜਾਂ ਨੂੰ ਪੂਰਾ ਕਰਨ ਦਾ ਇਕ ਸਾਧਨ ਹੁੰਦੀ ਹੈ।ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਬੱਚੇ ਨੇ ਆਪਣੀ ਪਾਕੇਟ ਮਨੀ ਬਚਾ ਕੇ ਕਰੋੜਾਂ ਰੁਪਏ ਦੀ ਕੀਮਤ ਵਾਲਾ ਘਰ ਖਰੀਦਿਆ ਹੋਵੇ। ਸੁਣਨ ਵਿਚ ਸ਼ਾਇਦ ਅਜੀਬ ਲੱਗੇ ਪਰ ਇਹ ਸੱਚ ਹੈ। ਆਸਟ੍ਰੇਲੀਆ ਵਿਚ ਇਕ 6 ਸਾਲ ਦੀ ਬੱਚੀ ਅਤੇ ਉਸ ਦੇ ਭਰਾ ਨੇ ਆਪਣੀ ਪਾਕੇਟ ਮਨੀ ਤੋਂ ਪੈਸੇ ਬਚਾ ਕੇ 671,000 ਡਾਲਰ ਮਤਲਬ 3.6 ਕਰੋੜ ਰੁਪਏ ਦੀ ਕੀਮਤ ਦਾ ਇਕ ਘਰ ਖਰੀਦਿਆ ਹੈ।

PunjabKesari

ਭੈਣ-ਭਰਾ ਨੇ ਮਿਲ ਕੇ ਖਰੀਦਿਆ ਘਰ
ਮੈਲਬੌਰਨ ਵਿਚ 6 ਸਾਲ ਦੀ ਰੂਬੀ, ਉਸ ਦੇ ਭਰਾ ਗਸ ਅਤੇ ਭੈਣ ਲੂਸੀ ਮੈਕਲੇਲਨ ਨੇ ਆਪਣੀ ਪਾਕੇਟ ਮਨੀ ਤੋਂ ਆਪਣਾ ਪਹਿਲਾ ਘਰ 3.6 ਕਰੋੜ ਰੁਪਏ ਵਿਚ ਖਰੀਦਿਆ ਹੈ। ਮੈਲਬੌਰਨ ਦੇ ਸਾਊਥ ਈਸਟ ਕਲਾਇਡ ਵਿਚ ਇਹਨਾਂ ਬੱਚਿਆਂ ਨੇ ਨਵਾਂ ਘਰ ਖਰੀਦਿਆ। ਬੱਚਿਆਂ ਦੇ ਪਿਤਾ ਕੈਮ ਮੈਕਲੇਲਨ ਇਕ ਪ੍ਰਾਪਰਟੀ ਇਨਵੈਸਟ ਮਾਹਰ ਹਨ, ਜਿਹਨਾਂ ਨੇ ਉਹਨਾਂ ਨੂੰ ਘਰ ਖਰੀਦਣ ਵਿਚ ਮਦਦ ਕੀਤੀ। 

PunjabKesari

ਪਾਕੇਟ ਮਨੀ ਵਿਚ ਜੁਟਾਏ 4.5 ਲੱਖ
47 ਸਾਲ ਦੇ ਪਿਤਾ ਕੈਮ ਮੈਕਲੇਲਨ ਨੇ ਕਿਹਾ ਕਿ ਵਿੱਤੀ ਤੌਰ 'ਤੇ ਉਹਨਾਂ ਵਿਚੋਂ ਹਰੇਕ ਨੇ 2000 ਡਾਲਰ ਦਾ ਯੋਗਦਾਨ ਦਿੱਤਾ ਹੈ, ਜਿਸ ਨੂੰ ਉਹਨਾਂ ਨੇ ਪਾਕੇਟ ਮਨੀ ਵਿਚ ਬਚਾਇਆ ਸੀ। ਬੱਚਿਆਂ ਨੇ ਘਰ ਦੇ ਕੰਮ ਕਰ ਕੇ ਅਤੇ ਆਪਣੇ ਪਿਤਾ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਨੂੰ ਪੈਕ ਕਰ ਕੇ ਇਹ ਪੈਸੇ ਕਮਾਏ ਸਨ। ਬੱਚਿਆਂ ਨੇ ਕੰਮ ਕਰ ਕੇ 4.5 ਲੱਖ ਰੁਪਏ ਇਕੱਠੇ ਕੀਤੇ। ਪਿਤਾ ਕੈਮ ਨੂੰ ਆਸ ਹੈ ਕਿ 10 ਸਾਲ ਵਿਚ ਘਰ ਦੀ ਕੀਮਤ ਦੁੱਗਣੀ ਹੋ ਜਾਵੇਗੀ। ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਕੇਟ ਮਨੀ ਜਮਾਂ ਕਰਕੇ ਉਸ ਨਾਲ ਪ੍ਰਾਪਰਟੀ ਖਰੀਦਣ ਲਈ ਪ੍ਰੇਰਿਤ ਕੀਤਾ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਬੱਚਿਆਂ ਵੱਲੋਂ ਖਰੀਦੇ ਗਏ ਇਸ ਘਰ ਦੀ ਕੀਮਤ ਵਿਚ ਹੁਣ ਤੱਕ 70,000 ਡਾਲਰ ਦਾ ਵਾਧਾ ਹੋ ਚੁੱਕਾ ਹੈ। ਇਹਨਾਂ ਬੱਚਿਆਂ ਨੇ 2032 ਵਿਚ ਜਾਇਦਾਦ ਵੇਚਣ ਅਤੇ ਲਾਭ ਨੂੰ ਆਪਸ ਵਿਚ ਵੰਡਣ ਦੀ ਯੋਜਨਾ ਬਣਾਈ ਹੈ। ਬੱਚਿਆਂ ਦਾ ਪਿਤਾ ਕੈਮ 36 ਸਾਲ ਦੀ ਉਮਰ ਵਿਚ ਬਿਨਾਂ ਕੋਈ ਕੰਮ ਕੀਤੇ ਹਰੇਕ ਸਾਲ 250,000 ਡਾਲਰ ਕਮਾਉਣ ਦਾ ਰਸਤਾ ਲੱਭ ਕੇ ਰਿਟਾਇਰ ਹੋ ਗਿਆ ਹੈ। ਉਹਨਾਂ ਨੇ 20 ਸਾਲ ਦੀ ਉਮਰ ਵਿਚ ਜਾਇਦਾਦ ਬਣਾਉਣੀ ਸ਼ੁਰੂ ਕਰ ਦਿੱਤੀ ਸੀ।


Vandana

Content Editor

Related News