ਪੋਲੈਂਡ ''ਚ ਬੱਸ ਹਾਦਸਾ, 6 ਦੀ ਮੌਤ ਤੇ 35 ਜ਼ਖਮੀ

Saturday, Mar 06, 2021 - 08:30 PM (IST)

ਪੋਲੈਂਡ ''ਚ ਬੱਸ ਹਾਦਸਾ, 6 ਦੀ ਮੌਤ ਤੇ 35 ਜ਼ਖਮੀ

ਕੀਵ-ਪੋਲੈਂਡ 'ਚ ਬੱਸ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖਮੀ ਹੋ ਗਏ। ਹਾਦਸੇ ਦੇ ਸਮੇਂ ਯੁਕ੍ਰੇਨ ਦੇ 57 ਨਾਗਰਿਕ ਸਵਾਰ ਸਨ। ਯੁਕ੍ਰੇਨ ਦੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਓਲੇਗ ਨਿਕੋਲੇਂਕੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਲੋਲੇਂਕੋ ਨੇ ਟਵੀਟ ਕੀਤਾ ਪੋਲੈਂਡ ਦੀ ਪੋਜਨਾਨ-ਖੇਰਸੋਨ ਦਰਮਿਆਨ ਨਿਯਮਿਤ ਤੌਰ 'ਤੇ ਚੱਲਣ ਵਾਲੀ ਬੱਸ ਕਾਸਜੇਸ ਸ਼ਹਿਰ ਨੇੜੇ ਹਾਸਦਾਗ੍ਰਸਤ ਹੋ ਗਈ।

PunjabKesari

ਇਹ ਵੀ ਪੜ੍ਹੋ -ਸੋਮਾਲੀਆ 'ਚ ਬੰਬ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 20

ਜਿਸ 'ਚ 6 ਯੁਕ੍ਰੇਨੀ ਨਾਗਰਿਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਬਾਅਦ 'ਚ ਦੱਸਿਆ ਕਿ ਇਸ ਦੁਰਘਟਨਾ 'ਚ 25 ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀ ਯਾਤਰੀਆਂ ਨੂੰ ਇਕ ਸਥਾਨਕ ਸਕੂਲ 'ਚ ਠਹਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਬੱਸ ਰਾਤ 'ਚ ਇਕ ਡੂੰਘੀ ਖੱਡ 'ਚ ਡਿੱਗ ਗਈ ਸੀ। ਇਸ ਦੌਰਾਨ ਯੁਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਪੀੜਤਾਂ ਦੇ ਪ੍ਰਤੀ ਦੁੱਖ ਅਤੇ ਪਰਿਵਾਰ ਲਈ ਹਮਦਰਦੀ ਪ੍ਰਗਟਾਈ। ਯੁਕ੍ਰੇਨੀ ਡਿਪਲੋਮੈਟ ਪਹਿਲਾਂ ਤੋਂ ਹੀ ਸਹਾਇਤਾ ਪ੍ਰਦਾਨ ਕਰਨ ਲਈ ਹਾਸਦੇ ਵਾਲੇ ਥਾਂ 'ਤੇ ਮੌਜੂਦ ਸਨ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 11 ਹਜ਼ਾਰ ਤੋਂ ਵਧੇਰੇ ਮਾਮਲੇ, 441 ਲੋਕਾਂ ਨੇ ਗੁਆਈ ਜਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News