ਸਵੀਡਨ ਸੜਕ ਹਾਦਸੇ ਦੌਰਾਨ 6 ਸਵਿਸ ਨਾਗਰਿਕਾਂ ਦੀ ਮੌਤ

Sunday, Jan 13, 2019 - 08:05 PM (IST)

ਸਟਾਕਹੋਮ— ਸਵੀਡਨ 'ਚ ਸ਼ਨੀਵਾਰ ਨੂੰ ਵਾਪਰੇ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸਵਿਸ ਨਾਗਰਿਕਾਂ ਵਜੋਂ ਕੀਤੀ ਗਈ ਹੈ। ਸਵੀਡਨ ਦੇ ਇਕ ਨਿਊਜ਼ ਚੈਨਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਹਾਦਸਾ ਸ਼ਨੀਵਾਰ ਰਾਤ 2 ਵਜੇ ਸਵੀਡਨ ਦੇ ਉੱਤਰੀ ਸ਼ਹਿਰ ਕਿਰੁਨਾ 'ਚ ਵਾਪਰਿਆ, ਜਿਥੇ ਇਕ ਟਰੱਕ ਮਿੰਨੀ ਬੱਸ ਨਾਲ ਟਕਰਾ ਗਿਆ। ਮਿੰਨੀ ਬੱਸ 'ਚ 7 ਲੋਕ ਸਵਾਰ ਸਨ ਜੋ ਕਿ ਨਾਰਵੇ ਟ੍ਰਿਪ 'ਤੇ ਜਾ ਰਹੇ ਸਨ। ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 7ਵੇਂ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ।


Baljit Singh

Content Editor

Related News