ਯੂਕੇ : ਚਰਚ ਦੇ ਬਾਹਰ ਗੋਲੀਬਾਰੀ, 6 ਲੋਕ ਜ਼ਖ਼ਮੀ, ਬੱਚੀ ਦੀ ਹਾਲਤ ਗੰਭੀਰ (ਤਸਵੀਰਾਂ)
Sunday, Jan 15, 2023 - 10:13 AM (IST)
ਲੰਡਨ (ਏਐਨਆਈ): ਲੰਡਨ ਵਿਚ ਬੀਤੇ ਦਿਨ ਇਕ ਚਰਚ ਨੇੜੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 6 ਲੋਕ ਜ਼ਖਮੀ ਹੋਏ ਹਨ।ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮੈਟਰੋਪੋਲੀਟਨ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਅਸੀਂ ਹੁਣ ਪੁਸ਼ਟੀ ਕੀਤੀ ਹੈ ਕਿ ਫੀਨਿਕਸ ਰੋਡ, NW1 ਵਿੱਚ ਦੁਪਹਿਰ ਤੋਂ ਪਹਿਲਾਂ ਹੋਈ ਗੋਲੀਬਾਰੀ ਵਿੱਚ ਛੇ ਲੋਕ ਜ਼ਖਮੀ ਹੋ ਗਏ। ਉਨ੍ਹਾਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਹੈ, ਜੋ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ।"
ਸ਼ਨੀਵਾਰ ਨੂੰ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਸੱਤ ਸਾਲ ਦਾ ਬੱਚਾ ਅਤੇ ਤਿੰਨ ਔਰਤਾਂ ਜੋ ਕ੍ਰਮਵਾਰ 48, 54 ਅਤੇ 41 ਸਾਲ ਦੀਆਂ ਹਨ, ਇੱਕ ਚਰਚ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋ ਗਏ। ਉਸ ਸਮੇਂ ਉੱਥੇ ਇੱਕ ਅੰਤਿਮ ਸੰਸਕਾਰ ਹੋ ਰਿਹਾ ਸੀ।ਮੁਢਲੀ ਪੁਲਸ ਜਾਂਚ ਦੇ ਅਨੁਸਾਰ ਚਰਚ ਨੇੜੇ ਇੱਕ ਚੱਲਦੇ ਵਾਹਨ ਤੋਂ ਗੋਲੀਆਂ ਚਲਾਈਆਂ ਗਈਆਂ, ਜੋ ਘਟਨਾ ਸਥਾਨ ਤੋਂ ਦੂਰ ਚਲਾਈਆਂ ਗਈਆਂ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਫਰਵਰੀ ਤੋਂ ਹੋਰ ਮਹਿੰਗੇ ਹੋਣਗੇ ਬ੍ਰਿਟੇਨ ਦੇ 'ਪਾਸਪੋਰਟ', ਇੰਨੀ ਵਧੀ ਫ਼ੀਸ
ਸੁਪਰਡੈਂਟ ਐਡ ਵੇਲਜ਼ ਨੇ ਕਿਹਾ ਕਿ ਗੋਲੀਬਾਰੀ ਦੀ ਕੋਈ ਵੀ ਘਟਨਾ ਅਸਵੀਕਾਰਨਯੋਗ ਹੈ। ਉਸਨੇ ਅੱਗੇ ਕਿਹਾ ਕਿ ਇਸ ਭਿਆਨਕ ਹਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਵਿੱਚ ਸਥਾਨਕ ਅਧਿਕਾਰੀ ਅਤੇ ਮਾਹਰ ਜਾਸੂਸ ਸ਼ਾਮਲ ਹਨ।ਸੁਪਰਡੈਂਟ ਵੇਲਜ਼ ਨੇ ਕੈਮਡੇਨ ਦੇ ਭਾਈਚਾਰਿਆਂ ਨੂੰ ਭਰੋਸਾ ਦਿਵਾਇਆ ਅਤੇ ਕਿਹਾ ਕਿ ਪੁਲਸ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਪੀੜਤਾਂ ਨੂੰ ਨਿਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।