ਕਾਲੇ ਧਨ ਨੂੰ ਸਫੈਦ ਕਰਨ ''ਚ ਲੱਗੇ ਪਾਕਿਸਤਾਨ ਦੇ ਘੱਟੋ-ਘੱਟ 6 ਬੈਂਕ : ਰਿਪੋਰਟ

09/24/2020 1:22:07 PM

ਇਸਲਾਮਾਬਾਦ- ਪਾਕਿਸਤਾਨ ਦੇ ਘੱਟੋ-ਘੱਟ 6 ਬੈਂਕ ਕਾਲੇ ਧਨ ਨੂੰ ਸਫੈਦ ਕਰਨ ਵਿਚ ਲੱਗੇ ਹੋਏ ਹਨ। ਇਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਬੈਂਕਾਂ ਨੇ ਢਾਈ ਮਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਕੀਤੀ ਹੈ। ਇਸ ਦਾ ਖੁਲਾਸਾ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ  (ਆਈ. ਸੀ. ਆਈ. ਜੇ.) ਅਤੇ ਬਜ਼ਫੀਡ ਦੀ ਜਾਂਚ ਵਿਚ ਹੋਇਆ ਹੈ। ਫਿਨਸੇਨ ਜਾਂਚ ਰਿਪੋਰਟ ਮੁਤਾਬਕ ਢਾਈ ਮਿਲੀਅਨ ਡਾਲਰ ਦੇ ਘੱਟੋ-ਘੱਟ 29 ਵੱਡੇ ਸ਼ੱਕੀ ਲੈਣ-ਦੇਣ ਪਾਕਿਸਤਾਨੀ ਬੈਂਕਾਂ ਨਾਲ ਸਬੰਧਤ ਹਨ, ਜਿਨ੍ਹਾਂ ਦਾ ਇਸਤੇਮਾਲ ਸੰਭਾਵਿਤ ਤੌਰ 'ਤੇ ਕਾਲੇ ਧਨ ਨੂੰ ਸਫੈਦ ਕਰਨ ਵਿਚ ਹੋਇਆ ਹੈ।

ਸ਼ੱਕੀ ਲੈਣ-ਦੇਣ ਵਿਚ ਸ਼ਾਮਲ ਬੈਂਕਾਂ ਦੀ ਸੂਚੀ ਵਿਚ ਯੂਨਾਈਟਿਡ ਬੈਂਕ (ਯੂ. ਬੀ. ਐੱਲ.), ਅਲਾਈਡ ਬੈਂਕ, ਬੈਂਕ ਅਲਫਲਾਹ, ਹਬੀਬ ਮੈਟਰੋਪੋਲੀਟਨ ਬੈਂਕ, ਸਟੈਂਡਰਡ ਚਾਰਟਰਡ ਬੈਂਕ ਪਾਕਿਸਤਾਨ, ਅਤੇ ਹਬੀਬ ਬੈਂਕ (ਐਚਬੀਐਲ) ਸ਼ਾਮਲ ਹਨ।
ਜਾਂਚ ਰਿਪੋਰਟ ਮੁਤਾਬਕ ਇਹ ਸਾਰੇ ਸ਼ੱਕੀ 29 ਲੈਣ-ਦੇਣ ਸਾਲ 2011 ਤੇ 2012 ਵਿਚਕਾਰ ਕੀਤੇ ਗਏ ਸਨ। ਬਜ਼ਫੀਡ ਵਲੋਂ ਆਈ. ਸੀ. ਆਈ. ਜੇ. ਨਾਲ ਸਾਂਝੇ ਕੀਤੇ ਗਏ ਜਾਂਚ ਵੇਰਵਿਆਂ ਮੁਤਾਬਕ ਇਨ੍ਹਾਂ ਵਿਚੋਂ ਵਧੇਰੇ ਮਾਮਲੇ ਸਟੈਂਡਰਡ ਚਾਰਟਡ ਬੈਂਕ ਪਾਕਿਸਤਾਨ ਨਾਲ ਸਬੰਧਤ ਹਨ। 

ਰਿਪੋਰਟ ਸਾਲ 1999 ਤੋਂ 2017 ਦੇ ਵਿਚਕਾਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਲੋਂ ਦਾਇਰ ਕੀਤੀ ਗਈ 2,100 ਤੋਂ ਵੱਧ ਸ਼ੱਕੀ ਗਤੀਵਿਧੀਆਂ ਦੀਆਂ ਰਿਪੋਰਟਾਂ (ਐੱਸ. ਏ. ਆਰ. ਐੱਸ.) 'ਤੇ ਅਧਾਰਤ ਸੀ ਫਿਨਸੇਨ ਨੂੰ ਬਜ਼ਫੀਡ ਤੋਂ ਪ੍ਰਾਪਤ ਹੋਈ। ਇਨ੍ਹਾਂ ਖੁਲਾਸਿਆਂ ਤੋਂ ਇਹ ਤਾਂ ਸਪੱਸ਼ਟ ਹੈ ਕਿ ਪਾਕਿਸਤਾਨੀ ਸਰਕਾਰ ਨਾਜਾਇਜ਼ ਫੰਡਿੰਗ ਅਤੇ ਕਾਲੇ ਧਨ ਨੂੰ ਸਫੈਦ ਕਰਨ ਵਾਲਿਆਂ 'ਤੇ ਰੋਕ ਨਹੀਂ ਲਗਾ ਸਕੀ ਹੈ। 


Lalita Mam

Content Editor

Related News