ਕੋਰੋਨਾਵਾਇਰਸ ਦਾ ਖੌਫ, ਜਹਾਜ਼ ਤੋਂ ਉਤਰ ਗਏ 6 ਹਜ਼ਾਰ ਲੋਕ

01/31/2020 9:14:22 PM

ਰੋਮ - ਦੁਨੀਆ ਭਰ ਦੇ ਲੋਕਾਂ ਵਿਚ ਕੋਰੋਨਾਵਾਇਰਸ ਦੇ ਕਹਿਰ ਨਾਲ ਖੌਫ ਵਿਚ ਹੈ। ਹੁਣ ਇਟਲੀ ਵਿਚ ਇਕ ਕਰੂਜ਼ ਸ਼ਿਪ 'ਤੇ ਇਕ ਯਾਤਰੀ ਵਿਚ ਕੋਰੋਨਾਵਾਇਰਸ ਦੇ ਲੱਛਣਾਂ ਨੂੰ ਦੇਖਣ ਤੋਂ ਬਾਅਦ ਮੌਜੂਦ 6,000 ਲੋਕਾਂ ਨੂੰ ਜਹਾਜ਼ ਤੋਂ ਉਤਰਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਸਿਹਤ ਅਧਿਕਾਰੀਆਂ ਨੇ ਜਹਾਜ਼ 'ਤੇ ਮੌਜੂਦ ਇਕ ਚੀਨੀ ਯਾਤਰੀ ਵਿਚ ਕੋਰੋਨਾਇਰਸ ਦੇ ਲੱਛਣਾਂ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਜਾਂਚ ਤੋਂ ਬਾਅਦ ਯਾਤਰੀ ਦੀ ਰਿਪੋਰਟ ਨੈਗੇਟਿਵ ਆਈ। ਕੋਰੋਨਾਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ 54 ਸਾਲਾ ਚੀਨੀ ਮਹਿਲਾ ਨੂੰ ਉਨ੍ਹਾਂ ਦੇ ਪਤੀ ਦੇ ਨਾਲ ਜਹਾਜ਼ 'ਤੇ ਅਲੱਗ ਰੱਖਿਆ ਗਿਆ ਸੀ ਪਰ ਜਾਂਚ ਤੋਂ ਬਾਅਦ ਉਨ੍ਹਾਂ ਦੇ ਕੋਰੋਨਾਵਾਇਰਸ ਨਾਲ ਪੀਡ਼ਤ ਨਾ ਹੋਣ ਦੀ ਪੁਸ਼ਟੀ ਹੋਈ।

ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕੋਰੋਨਾਵਾਇਰਸ ਨੂੰ ਗਲੋਬਲ ਹੈਲਥ ਐਮਰਜੰਸੀ ਐਲਾਨ ਕਰ ਦਿੱਤਾ ਹੈ। ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 213 ਵਿਚ ਹੋ ਚੁੱਕੀ ਹੈ ਜਦਕਿ 10,000 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਹਨ। ਕੋਸਟਾ ਸਮਰੈਲਡਾ ਕਰੂਜ਼ ਸ਼ਿਪ ਉੱਤਰੀ ਰੋਮ ਵਿਚ ਚਿਵੀਦਵੈਕੀਆ ਤੱਟ 'ਤੇ ਸੀ। ਖਬਰਾਂ ਮੁਤਾਬਕ, ਜਹਾਜ਼ 'ਤੇ ਜਿਸ ਮਹਿਲਾ ਦੇ ਪੀਡ਼ਤ ਹੋਣ ਦਾ ਸ਼ੱਕ ਸੀ, ਉਨ੍ਹਾਂ ਨੇ ਹਾਂਗਕਾਂਗ ਤੋਂ ਕਰੂਜ਼ ਫੱਡ਼ਣ ਲਈ ਫਲਾਈਟ ਲਈ ਸੀ। ਜਹਾਜ਼ 'ਤੇ ਸਵਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਹੋ ਗਿਆ। ਸਿਹਤ ਮੰਤਰਾਲੇ ਨੇ ਆਖਿਆ ਕਿ ਰੋਮ ਦੇ ਸਪਾਲੈਂਜਾ ਹਸਪਤਾਲ ਵਿਚ ਉਨ੍ਹਾਂ ਦਾ ਸੈਂਪਲ ਲਿਆ ਗਿਆ, ਜਿਸ ਦੀ ਕੋਰੋਨਾਵਾਇਰਸ ਦੇ ਮਾਹਿਰ ਡਾਕਟਰਾਂ ਨੇ ਜਾਂਚ ਕੀਤੀ ਅਤੇ ਰਿਪੋਰਟ ਨੂੰ ਨੈਗੇਟਿਵ ਕਰਾਰ ਦਿੱਤਾ। ਚਿਵੀਦਵੈਕੀਆ ਦੇ ਮੇਅਰ ਨੇ ਅਧਿਕਾਰੀਆਂ ਨੂੰ ਆਖਿਆ ਸੀ ਕਿ ਜਦ ਤੱਕ ਮੈਡੀਕਲ ਟੈਸਟ ਨਾ ਹੋ ਜਾਣ, ਲੋਕਾਂ ਨੂੰ ਜਹਾਜ਼ ਤੋਂ ਉਤਰਣ ਤੋਂ ਰੋਕੋ । ਪਰ ਵੀਰਵਾਰ ਨੂੰ ਯਾਤਰੀਆਂ ਨੇ ਜਹਾਜ਼ ਤੋਂ ਉਤਰਣਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਇਟਲੀ ਦੇ ਪ੍ਰਧਾਨ ਮੰਤਰੀ ਗਯੂਸੇਪੇ ਕਾਂਤੇ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ 2 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਇਹ ਦੋਵੇਂ ਮਾਮਲੇ ਚੀਨ ਤੋਂ ਆਏ 2 ਸੈਲਾਨੀਆਂ ਦੇ ਸਨ ਅਤੇ ਇਸ ਤੋਂ ਬਾਅਦ ਚੀਨ ਅਤੇ ਇਟਲੀ ਵਿਚਾਲੇ ਸਾਰੀਆਂ ਫਲਾਈਟਾਂ ਨੂੰ ਰੋਕ ਦਿੱਤਾ ਗਿਆ।


Khushdeep Jassi

Content Editor

Related News