ਵੱਡਾ ਹਾਦਸਾ: ਸ਼ਾਪਿੰਗ ਮਾਲ ਦੀ ਡਿੱਗੀ ਛੱਤ, 6 ਲੋਕਾਂ ਦੀ ਦਰਦਨਾਕ ਮੌਤ, 78 ਜ਼ਖਮੀ

Sunday, Feb 23, 2025 - 10:14 AM (IST)

ਵੱਡਾ ਹਾਦਸਾ: ਸ਼ਾਪਿੰਗ ਮਾਲ ਦੀ ਡਿੱਗੀ ਛੱਤ, 6 ਲੋਕਾਂ ਦੀ ਦਰਦਨਾਕ ਮੌਤ, 78 ਜ਼ਖਮੀ

ਲੀਮਾ (ਏਜੰਸੀ)- ਉੱਤਰ-ਪੱਛਮੀ ਪੇਰੂ ਵਿੱਚ ਇੱਕ ਸ਼ਾਪਿੰਗ ਮਾਲ ਦੇ 'ਫੂਡ ਕੋਰਟ' ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 78 ਹੋਰ ਲੋਕ ਜ਼ਖਮੀ ਹੋ ਗਏ। ਦੇਸ਼ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ। 'ਫੂਡ ਕੋਰਟ' ਮਾਲ ਵਿੱਚ ਉਹ ਜਗ੍ਹਾ ਹੁੰਦੀ ਹੈ, ਜਿੱਥੇ ਕਈ ਤਰ੍ਹਾਂ ਦੇ ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਦੁਕਾਨਾਂ ਹੁੰਦੀਆਂ ਹਨ। ਸ਼ੁੱਕਰਵਾਰ ਰਾਤ ਨੂੰ ਲਾ ਲਿਬਰਟਾਡ ਖੇਤਰ ਦੇ ਟਰੂਜਿਲੋ ਸ਼ਹਿਰ ਵਿੱਚ 'ਰੀਅਲ ਪਲਾਜ਼ਾ ਟਰੂਜਿਲੋ' ਸ਼ਾਪਿੰਗ ਮਾਲ ਦੀ ਇੱਕ ਭਾਰੀ ਲੋਹੇ ਦੀ ਛੱਤ ਉੱਥੇ ਮੌਜੂਦ ਲੋਕਾਂ 'ਤੇ ਡਿੱਗ ਗਈ।

ਇਹ ਵੀ ਪੜ੍ਹੋ: ਪਤਨੀ ਦੇ ਸਾਹਮਣੇ BNP ਨੇਤਾ ਦਾ ਬੇਰਹਿਮੀ ਨਾਲ ਕਤਲ

ਰੱਖਿਆ ਮੰਤਰੀ ਵਾਲਟਰ ਅਸਟੂਡੀਲੋ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 'ਲਾ ਲਿਬਰਟਾਡ' ਵਿੱਚ ਸਥਾਨਕ ਫਾਇਰਫਾਈਟਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਮਾਰਤ ਢਹਿ ਜਾਣ ਤੋਂ ਬਾਅਦ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 1 ਹੋਰ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਅਸਟੂਡੀਲੋ ਨੇ ਕਿਹਾ ਕਿ 30 ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 48 ਅਜੇ ਵੀ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਮੰਤਰੀ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਸਥਾਨਕ ਫਾਇਰ ਵਿਭਾਗ ਦੇ ਮੁਖੀ ਲੁਈਸ ਰੌਨਕਲ ਨੇ ਕਿਹਾ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਇਸ ਦੌਰਾਨ, ਟਰੂਜਿਲੋ ਦੇ ਮੇਅਰ ਮਾਰੀਓ ਰੇਯਨਾ ਨੇ "ਆਉਣ ਵਾਲੇ ਜੋਖਮ ਦੇ ਕਾਰਨ" ਮਾਲ ਬੰਦ ਕਰਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਕੈਨੇਡਾ ਦੇ PM ਅਹੁਦੇ ਦੀ ਦੌੜ 'ਚੋਂ ਬਾਹਰ ਹੋਈ ਭਾਰਤੀ ਮੂਲ ਦੀ ਰੂਬੀ ਢੱਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News