ਫਿਲਪੀਨਸ ''ਚ ਇਕ ਯਾਤਰੀ ਜੀਪ ਹਾਦਸੇ ਦੀ ਸ਼ਿਕਾਰ, 6 ਹਲਾਕ

Wednesday, May 22, 2019 - 12:09 AM (IST)

ਫਿਲਪੀਨਸ ''ਚ ਇਕ ਯਾਤਰੀ ਜੀਪ ਹਾਦਸੇ ਦੀ ਸ਼ਿਕਾਰ, 6 ਹਲਾਕ

ਮਨੀਲਾ— ਉੱਤਰੀ ਫਿਲਪੀਨਸ 'ਚ ਮੰਗਲਵਾਰ ਨੂੰ ਇਕ ਯਾਤਰੀ ਜੀਪ ਹਾਦਸੇ ਦੀ ਸ਼ਿਕਾਰ ਹੋ ਗਈ ਜਿਸ ਕਾਰਨ ਉਸ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 18 ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।

ਪੁਲਸ ਨੇ ਕਿਹਾ ਕਿ ਇਹ ਹਾਦਸਾ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰੇ ਸਾਢੇ 3 ਵਜੇ ਅਲਬੇ ਸੂਬੇ ਦੇ ਇਕ ਪਿੰਡ 'ਚ ਵਾਪਰਿਆ, ਜੋ ਕਿ ਮਨੀਲਾ ਤੋਂ 400 ਕਿਲੋਮੀਟਰ ਦੀ ਦੂਰੀ 'ਤੇ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਵੇਲੇ ਜੀਪ 'ਚ 30 ਲੋਕ ਸਵਾਰ ਸਨ। ਸ਼ੁਰੂਆਤੀ ਜਾਂਚ 'ਚ ਕਿਹਾ ਗਿਆ ਹੈ ਕਿ ਵਾਹਨ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਕਾਰਨ ਡਰਾਈਵਰ ਦਾ ਵਾਹਨ 'ਤੇ ਕੰਟਰੋਲ ਨਹੀਂ ਰਿਹਾ ਤੇ ਜੀਪ ਖੱਡ 'ਚ ਜਾ ਡਿੱਗੀ।


author

Baljit Singh

Content Editor

Related News