ਹਵਾਈ 'ਚ ਦੁਰਘਟਨਾਗ੍ਰਸਤ ਹੈਲੀਕਾਪਟਰ ਦੇ ਮਲਬੇ 'ਚੋਂ 6 ਲਾਸ਼ਾਂ ਮਿਲੀਆਂ

Saturday, Dec 28, 2019 - 12:35 PM (IST)

ਹਵਾਈ 'ਚ ਦੁਰਘਟਨਾਗ੍ਰਸਤ ਹੈਲੀਕਾਪਟਰ ਦੇ ਮਲਬੇ 'ਚੋਂ 6 ਲਾਸ਼ਾਂ ਮਿਲੀਆਂ

ਵਾਸ਼ਿੰਗਟਨ— ਅਮਰੀਕਾ ਦੇ ਹਵਾਈ ਸੂਬੇ ਦੇ ਕਾਉਈ 'ਚ ਬਚਾਅ ਦਲਾਂ ਨੇ ਦੁਰਘਟਨਾਗ੍ਰਸਤ ਹੈਲੀਕਾਪਟਰ ਦਾ ਮਲਬਾ ਲੱਭ ਲਿਆ ਹੈ ਅਤੇ ਉਨ੍ਹਾਂ ਨੇ ਛੇ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ। ਕਾਉਈ ਪੁਲਸ ਵਿਭਾਗ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਵੀਰਵਾਰ ਤੋਂ ਲਾਪਤਾ ਹੈਲੀਕਾਪਟਰ ਦੇ ਨੁਆਲੋਲੋ ਦੇ ਨੇੜੇ ਕੋਕੇ 'ਚ ਦੁਰਘਟਨਾ ਦਾ ਸ਼ਿਕਾਰ ਹੋ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਬਚਾਅ ਦਲਾਂ ਨੇ ਇਸ ਦਾ ਮਲਬਾ ਲੱਭ ਲਿਆ ਹੈ।

ਹੈਲੀਕਾਪਟਰ 'ਚ ਪਾਇਲਟ ਸਣੇ 7 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਾਉਈ ਦੇ ਫਾਇਰ ਫਾਈਟਰਜ਼ ਮੁਤਾਬਕ ਕੋਹਰੇ ਕਾਰਨ ਸੱਤਵੇਂ ਲਾਪਤਾ ਵਿਅਕਤੀ ਦੀ ਖੋਜਬੀਨ ਰੋਕ ਦਿੱਤੀ ਗਈ ਸੀ ਪਰ ਸ਼ਨੀਵਾਰ ਨੂੰ ਇਹ ਕੰਮ ਫਿਰ ਸ਼ੁਰੂ ਕੀਤਾ ਗਿਆ। ਵੀਰਵਾਰ ਦੀ ਦੇਰ ਰਾਤ ਕੋਉਈ 'ਚ ਤੇਜ਼ ਹਵਾਵਾਂ ਕਾਰਨ ਸਫਾਰੀ ਹੈਲੀਕਾਪਟਰ ਲਾਪਤਾ ਹੋ ਗਿਆ ਸੀ। ਅਮਰੀਕਾ ਦੇ ਤਟ ਰੱਖਿਅਕ ਬਲ , ਸਮੁੰਦਰੀ ਫੌਜ , ਕਾਉਈ ਫਾਇਰ ਫਾਈਟਰਜ਼ ਵਿਭਾਗ ਅਤੇ ਹੋਰ ਏਜੰਸੀਆਂ ਖੋਜ ਮੁਹਿੰਮ 'ਚ ਸ਼ਾਮਲ ਸਨ।


Related News