ਭੈਣ ਦਾ ਪਿਆਰ, ਭਰਾ ਦੇ 'ਵਿਆਹ' ਲਈ ਖਰਚ ਕੀਤੀ ਜ਼ਿੰਦਗੀ ਭਰ ਦੀ ਧਨ-ਦੌਲਤ

Thursday, Dec 01, 2022 - 11:51 AM (IST)

ਭੈਣ ਦਾ ਪਿਆਰ, ਭਰਾ ਦੇ 'ਵਿਆਹ' ਲਈ ਖਰਚ ਕੀਤੀ ਜ਼ਿੰਦਗੀ ਭਰ ਦੀ ਧਨ-ਦੌਲਤ

ਬੀਜਿੰਗ (ਬਿਊਰੋ) ਇੱਕ ਭੈਣ ਨੇ ਆਪਣੀ 12 ਸਾਲ ਦੀ ਸਾਰੀ ਬਚਤ ਆਪਣੇ ਛੋਟੇ ਭਰਾ ਦੇ ਵਿਆਹ ਲਈ ਖਰਚ ਕਰ ਦਿੱਤੀ। ਉਹ ਇੱਕ ਛੋਟਾ ਜਿਹਾ ਰੈਸਟੋਰੈਂਟ ਚਲਾਉਂਦੀ ਹੈ। ਉਸ ਨੇ ਇਸ ਤੋਂ ਹੋਈ ਕਮਾਈ ਅਤੇ ਆਪਣੀ ਸਾਰੀ ਬਚਤ ਆਪਣੇ ਭਰਾ ਲਈ ਇੱਕ ਘਰ ਅਤੇ ਇੱਕ ਕਾਰ ਖਰੀਦਣ ਲਈ ਵਰਤੀ ਤਾਂ ਜੋ ਉਹ ਧੂਮ-ਧਾਮ ਨਾਲ ਵਿਆਹ ਕਰ ਸਕੇ।ਚੀਨ ਦੇ ਅਨਹੂਈ ਸੂਬੇ ਦੀ ਰਹਿਣ ਵਾਲੀ ਇਹ 33 ਸਾਲਾ ਕੁੜੀ ਖੁਦ ਸਿੰਗਲ ਹੈ ਪਰ ਉਸ ਨੇ ਆਪਣੀ ਸਾਰੀ ਦੌਲਤ ਆਪਣੇ ਭਰਾ ਦੇ ਵਿਆਹ ਲਈ ਖਰਚ ਕਰ ਦਿੱਤੀ। 

ਕੁੜੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਕਿ ਉਹ ਆਪਣੇ ਛੋਟੇ ਭਰਾ ਦੇ ਵਿਆਹ ਦੇ ਖਰਚੇ ਨੂੰ ਪੂਰਾ ਕਰਨ ਲਈ ਆਪਣੀ ਸਾਰੀ ਕਮਾਈ ਕਿਵੇਂ ਖਰਚ ਕਰ ਰਹੀ ਹੈ।ਚੀਨੀ ਕੁੜੀ ਨੇ ਦੱਸਿਆ ਕਿ ਉਸ ਨੇ ਆਪਣੇ ਛੋਟੇ ਭਰਾ ਨੂੰ 129 ਵਰਗ ਮੀਟਰ ਦਾ ਘਰ, ਇੱਕ ਕਾਰ ਅਤੇ ਆਪਣਾ ਰੈਸਟੋਰੈਂਟ ਗਿਫਟ ਕੀਤਾ ਹੈ। ਉਸਨੇ 19 ਸਾਲ ਦੀ ਉਮਰ ਵਿੱਚ ਚੀਨੀ ਪੈਨਕੇਕ ਬਣਾਉਣਾ ਸਿੱਖਣ ਤੋਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਮਗਰਮੱਛ ਨੇ ਚਬਾਇਆ 8 ਸਾਲ ਦੇ ਮਾਸੂਮ ਦਾ ਸਿਰ, ਇਕ ਮਹੀਨੇ ਬਾਅਦ ਢਿੱਡ ਚੋਂ ਮਿਲੇ ਅਵਸ਼ੇਸ਼

ਪਹਿਲਾਂ ਹੋਵੇਗਾ ਭਰਾ ਦਾ ਵਿਆਹ, ਫਿਰ ਮੇਰਾ

ਹਾਲਾਂਕਿ ਚੰਗੀ ਕਮਾਈ ਕਰਨ ਦੇ ਬਾਵਜੂਦ, ਉਹ ਖਰਚੀਲੀ ਨਹੀਂ ਹੈ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਭਰਾ ਦੇ ਵਿਆਹ ਲਈ ਪੈਸੇ ਜੋੜ ਰਹੀ ਹੈ। ਕੁੜੀ ਆਪਣੇ ਲਈ ਬਹੁਤ ਸਾਰੇ ਨਵੇਂ ਕੱਪੜੇ ਖਰੀਦਣ ਤੋਂ ਵੀ ਗੁਰੇਜ਼ ਕਰਦੀ ਹੈ।ਇਹ ਪੁੱਛੇ ਜਾਣ 'ਤੇ ਕੀ ਉਹ ਆਪਣੇ ਵਿਆਹ ਬਾਰੇ ਸੋਚ ਰਹੀ ਹੈ? ਤਾਂ ਉਸ ਨੇ ਕਿਹਾ ਕਿ ਫਿਲਹਾਲ ਉਹ ਆਪਣੇ ਭਰਾ ਦੇ ਭਵਿੱਖ ਨੂੰ ਪਹਿਲ ਦੇ ਰਹੀ ਹੈ। ਉਹ ਆਪਣੇ ਭਰਾ ਦੇ ਵਿਆਹ ਤੋਂ ਬਾਅਦ ਆਪਣੇ ਬਾਰੇ ਸੋਚਾਂਗੀ। ਮੇਰਾ ਵਿਆਹ ਬਾਅਦ ਵਿੱਚ ਵੀ ਹੋ ਸਕਦਾ ਹੈ।

ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਚੀਨੀ ਸਮਾਜ ਲਿੰਗ ਅਸੰਤੁਲਨ ਨਾਲ ਜੂਝ ਰਿਹਾ ਹੈ। ਪ੍ਰਤੀ ਮਰਦ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਅਜਿਹੇ 'ਚ ਪਰਿਵਾਰਾਂ 'ਤੇ ਦਬਾਅ ਹੈ ਕਿ ਉਹ ਆਪਣੇ ਨੌਜਵਾਨ ਮੁੰਡਿਆਂ ਨੂੰ ਵਿਆਹ ਦੇ ਯੋਗ ਬਣਾਉਣ। ਕਿਉਂਕਿ ਜੇਕਰ ਮੁੰਡਾ ਕੰਮਕਾਜੀ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹੈ ਤਾਂ ਉਸ ਦੇ ਵਿਆਹ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।ਇਸ ਸਾਲ ਫਰਵਰੀ ਵਿੱਚ ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ 2021 ਲਈ ਜਨਗਣਨਾ ਦੇ ਅੰਕੜੇ ਜਾਰੀ ਕੀਤੇ ਸਨ। ਇਸ ਨੇ ਦਿਖਾਇਆ ਕਿ ਦੇਸ਼ ਦੀ ਆਬਾਦੀ ਦਾ ਲਿੰਗ ਅਨੁਪਾਤ 723.11 ਮਿਲੀਅਨ ਪੁਰਸ਼ ਅਤੇ 689.49 ਮਿਲੀਅਨ ਔਰਤਾਂ ਹੈ। ਇਸ ਤੋਂ ਇਲਾਵਾ ਲਾੜੇ ਨੂੰ ਲਾੜੀ ਲਈ ਇੱਕ ਲੱਖ ਤੋਂ ਇੱਕ ਕਰੋੜ ਰੁਪਏ ਤੱਕ ਦਾ ਭੁਗਤਾਨ ਕਰਨਾ ਹੁੰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News