‘ਸਪਾਈਡਰ-ਮੈਨ’ ਕਾਮਿਕ ਦਾ ਇਕ ਸਫਾ 33.6 ਲੱਖ ਡਾਲਰ ’ਚ ਵਿਕਿਆ
Saturday, Jan 15, 2022 - 01:17 PM (IST)
ਡਲਾਸ/ਅਮਰੀਕਾ (ਭਾਸ਼ਾ)-ਸੁਪਰ ਹੀਰੋ ‘ਸਪਾਈਡਰ ਮੈਨ’ ਦੀ 1984 ਵਿਚ ਆਈ ਕਾਮਿਕ ਬੁੱਕ ਦਾ ਇਕ ਸਫਾ ਨਿਲਾਮੀ ਵਿਚ ਰਿਕਾਰਡ 33.6 ਲੱਖ ਡਾਲਰ ਵਿਚ ਵਿਕਿਆ। ਮਾਰਵਲ ਕਾਮਿਕਸ ‘ਸੀਕ੍ਰੇਟ ਵਾਰਸ ਨੰਬਰ-8’ ਦੇ ਸਫੇ 25 ’ਤੇ ਮਾਈਕ ਜੇਕ ਦੀ ਕਲਾਕ੍ਰਿਤੀ ਹੈ, ਜਿਸ ਵਿਚ ਪਹਿਲੀ ਵਾਰ ਸਪਾਈਡਰ ਮੈਨ ਨੂੰ ਕਾਲੇ ਸੂਟ ਵਿਚ ਦੇਖਿਆ ਗਿਆ ਸੀ।
ਹਾਲਾਂਕਿ, ਬਾਅਦ ਵਿਚ ਇਹ ‘ਵਨੇਸ’ ਦੇ ਕਿਰਦਾਰ ਵਿਚ ਸਾਹਮਣਏ ਆਇਆ ਸੀ। ਡਲਾਸ ਵਿਚ ‘ਹੈਰੀਟੇਜ ਆਕਸ਼ਨ’ ਦੇ 4 ਦਿਨਾਂ ਕਾਮਿਕ ਈਵੈਂਟ ਦੇ ਪਹਿਲੇ ਦਿਨ ਇਸ ਸਫੇ ਲਈ 33,000 ਅਮਰੀਕੀ ਡਾਲਰ ਨਾਲ ਬੋਲੀ ਸ਼ੁਰੂ ਹੋਈ ਸੀ, ਜੋ 30 ਲੱਖ ਡਾਲਰ ਤੇ ਪਾਰ ਪਹੁੰਚ ਗਈ।