ਫਾਈਜ਼ਰ ਅਤੇ ਐਸਟ੍ਰਾਜ਼ੇਨੇਕਾ ਦੇ ਐਂਟੀ ਕੋਵਿਡ ਟੀਕੇ ਦੀ ਇਕ ਖ਼ੁਰਾਕ 60 ਫ਼ੀਸਦੀ ਪ੍ਰਭਾਵਸ਼ਾਲੀ: ਅਧਿਐਨ
Thursday, Jun 24, 2021 - 03:46 PM (IST)

ਲੰਡਨ (ਭਾਸ਼ਾ) : ਫਾਈਜ਼ਰ ਅਤੇ ਐਸਟ੍ਰਾਜ਼ੇਨੇਕਾ ਦੇ ਐਂਟੀ ਕੋਵਿਡ ਟੀਕੇ ਦੀ ਇਕ ਖ਼ੁਰਾਕ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸਾਰਸ-ਕੋਵ-2 ਇੰਫੈਕਸ਼ਨ ਖ਼ਿਲਾਫ਼ ਲਗਭਗ 60 ਫ਼ੀਸਦੀ ਸੁਰੱਖਿਆ ਉਪਲਬੱਧ ਕਰਾਉਂਦੀ ਹੈ। ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨ ਦੀ ਰਿਪੋਰਟ ਪਤਰਿਕਾ ‘ਲੈਂਸੇਟ ਇੰਫੈਕਸ਼ਨ ਡਿਜੀਜ਼’ ਪ੍ਰਕਾਸ਼ਿਤ ਹੋਈ ਹੈ।
ਅਧਿਐਨ ਵਿਚ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਹ ਅਧਿਐਨ ਸਾਰਸ-ਕੋਵ-2 ਦਾ ਡੈਲਟਾ ਵੈਰੀਐਂਟ ਸਾਹਮਣੇ ਆਉਣ ਤੋਂ ਪਹਿਲਾਂ ਪੂਰਾ ਹੋ ਗਿਆ ਸੀ। ਬ੍ਰਿਟੇਨ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਨਾਲ ਸਬੰਧਤ ਇੰਫੈਕਸ਼ਨ ਦੇ ਮਾਮਲਿਆਂ ਨੇ ਦੇਸ਼ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਫਾਈਜ਼ਰ ਅਤੇ ਐਸਟ੍ਰਾਜ਼ੇਨੇਕਾ ਦੇ ਐਂਟੀ ਕੋਵਿਡ ਟੀਕੇ ਦੀ ਇਕ ਖ਼ੁਰਾਕ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸਾਰਸ-ਕੋਵ-2 ਇੰਫੈਕਸ਼ਨ ਖ਼ਿਲਾਫ਼ ਲਗਭਗ 60 ਫ਼ੀਸਦੀ ਸੁਰੱਖਿਆ ਉਪਲਬੱਧ ਕਰਾਉਂਦੀ ਹੈ।