ਬ੍ਰਿਸਬੇਨ ''ਚ ਗਾਇਕ ਹਰਭਜਨ ਮਾਨ 15 ਅਗਸਤ ਨੂੰ ਲਾਉਣਗੇ ਗੀਤਾਂ ਦੀ ਛਹਿਬਰ

Tuesday, Aug 04, 2026 - 03:40 AM (IST)

ਬ੍ਰਿਸਬੇਨ ''ਚ ਗਾਇਕ ਹਰਭਜਨ ਮਾਨ 15 ਅਗਸਤ ਨੂੰ ਲਾਉਣਗੇ ਗੀਤਾਂ ਦੀ ਛਹਿਬਰ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ, ਕਵੀਸ਼ਰ ਤੇ ਅਦਾਕਾਰ ਪੰਜਾਬੀਆਂ ਦਾ ਮਾਣ ਹਰਭਜਨ ਮਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ 'ਸਤਰੰਗੀ ਪੀਂਘ ਟੂਰ' ਲੈ ਕੇ ਵੱਖੋ-ਵੱਖ ਸ਼ਹਿਰਾਂ ਵਿਚ ਆਪਣੀ ਗਾਇਕੀ ਤੇ ਸੰਗੀਤਕ ਮਹਿਕ ਦੀਆ ਤਰੰਗਾਂ ਬਿਖੇਰਨ ਆ ਰਹੇ ਹਨ। ਇਸੇ ਲੜੀ ਤਹਿਤ ਗਾਇਕ ਹਰਭਜਨ ਮਾਨ ਆਸਟ੍ਰੇਲੀਆ-ਨਿਊਜ਼ੀਲੈਂਡ ਟੂਰ ਦੇ ਮੁੱਖ ਪ੍ਰਬੰਧਕ ਦੇਸੀ ਰੌਕਸ ਦੇ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਬ੍ਰਿਸਬੇਨ ਸ਼ੋਅ ਦੇ ਸਹਿਯੋਗੀ ਗ੍ਰਿਫਿਨ ਕਾਲਜ ਵੱਲੋਂ ਗਾਇਕ ਹਰਭਜਨ ਮਾਨ ਦਾ ਸ਼ੋਅ ਦਿਨ ਸ਼ਨੀਵਾਰ, 15 ਅਗਸਤ ਨੂੰ ਬ੍ਰਿਸਬੇਨ ਸੈਂਟਰਲ ਆਡੀਟੋਰੀਅਮ ਮਾਊਂਟ ਗ੍ਰੈਵੱਟ ਬ੍ਰਿਸਬੇਨ ਵਿਖੇ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਵੀਡੀਓ ਹਟਾਉਣ 'ਤੇ Meta ਨੇ ਮੰਗੀ ਮੁਆਫ਼ੀ; ਸੰਸਦੀ ਕਮੇਟੀ ਬੋਲੀ- ਸਿਰਫ਼ ਮੁਆਫ਼ੀ ਕਾਫ਼ੀ ਨਹੀਂ 

ਦੇਸੀ ਰੌਕਸ ਤੋਂ ਮਨਮੋਹਨ ਸਿੰਘ ਨੇ ਦੱਸਿਆ ਕਿ ਗਾਇਕ ਹਰਭਜਨ ਮਾਨ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਰਿਵਾਰਕ ਰਿਸ਼ਤਿਆਂ ਤੇ ਸੱਭਿਆਚਾਰਕ ਗੀਤਾਂ ਤੇ ਅਦਾਕਾਰੀ ਨਾਲ ਲੋਕਾਈ ਦੀ ਸੇਵਾ ਕਰ ਰਹੇ ਹਨ, ਇਸੇ ਲਈ ਪੰਜਾਬੀਆਂ ਵੱਲੋਂ ਉਨ੍ਹਾਂ ਨੂੰ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ। ਮਨਮੋਹਨ ਸਿੰਘ ਨੇ ਪਰਿਵਾਰਾਂ ਨੂੰ ਸ਼ੋਅ ਵੇਖਣ ਲਈ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਮਾਨ ਜੀ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਤੇ ਸੰਗੀਤ ਰਾਹੀਂ ਸਾਡੀ ਅਜੋਕੀ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਪੰਜਾਬੀ ਮਾਂ-ਬੋਲੀ ਦੀ ਗੁੜਤੀ ਦੇ ਰਹੇ ਹਨ, ਇਸ ਲਈ ਪਰਿਵਾਰਾਂ ਨੂੰ ਆਪਣੇ ਬੱਚਿਆਂ ਸਮੇਤ ਸ਼ੋਅ ਵੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ੋਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਫਾਈਵ ਵਾਟਰਸ ਮਾਈਗ੍ਰੇਸ਼ਨ ਤੋਂ ਜਸਪਾਲ ਸੰਧੂ ਨੇ ਕਿਹਾ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜੀਤ ਕਰਨ 'ਚ ਅਦਾਕਾਰ ਹਰਭਜਨ ਮਾਨ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਪੰਜਾਬੀ ਫਿਲਮਾਂ ਦਾ ਮੁੜ ਤੋਂ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਦੇ ਚੱਲਦੇ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ ਇਕ ਉੱਚਾ ਮੁਕਾਮ ਹਾਸਲ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News