ਸਿੰਗਾਪੁਰ ''ਚ ਰਿਕਾਰਡ 1426 ਨਵੇਂ ਮਾਮਲੇ, ਜ਼ਿਆਦਾਤਰ ਵਿਦੇਸ਼ੀ ਕਾਮੇ ਇਨਫੈਕਟਿਡ

Monday, Apr 20, 2020 - 04:55 PM (IST)

ਸਿੰਗਾਪੁਰ ''ਚ ਰਿਕਾਰਡ 1426 ਨਵੇਂ ਮਾਮਲੇ, ਜ਼ਿਆਦਾਤਰ ਵਿਦੇਸ਼ੀ ਕਾਮੇ ਇਨਫੈਕਟਿਡ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਸੋਮਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਰਿਕਾਰਡ 1426 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 1410 ਮਾਮਲੇ ਡਾਰਮੇਟਰੀ ਵਿਚ ਰਹਿਣ ਵਾਲੇ ਭਾਰਤੀ ਸਮੇਤ ਵਿਦੇਸ਼ੀ ਕਾਮਿਆਂ ਦੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਨਵੇਂ ਮਾਮਲੇ ਆਉਣ ਦੇ ਬਾਅਦ ਦੇਸ਼ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 8104 ਹੋ ਗਈ ਹੈ। ਮੰਤਰਾਲੇ ਨੇ ਜਾਰੀ ਬਿਆਨ ਵਿਚ ਕਿਹਾ,''ਅਸੀਂ ਮਾਮਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰ ਰਹੇ ਹਾਂ ਅਤੇ ਰਾਤ ਨੂੰ ਇਸ ਸੰਬੰਧ ਵਿਚ ਵਿਸਥਾਰ ਸਮੇਤ ਜਾਣਕਾਰੀ ਦਿੱਤੀ ਜਾਵੇਗੀ। 

ਕੋਵਿਡ-19 ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਿਦੇਸ਼ੀ ਕਾਮਿਆਂ ਦੇ 18 ਡਾਰਮੇਟਰੀ ਨੂੰ ਵੱਖਰਾ ਖੇਤਰ ਐਲਾਨਿਆ ਗਿਆ ਹੈ। ਐਤਵਾਰ ਤੱਕ ਪੁਨਗੋਲ ਸਥਿਤ ਐੱਸ 11 ਡਾਰਮੇਟਰੀ ਕੋਵਿਡ-19 ਇਨਫੈਕਟਿਡਾਂ ਦੇ ਵੱਡੇ ਕੇਂਦਰ ਦੇ ਰੂਪ ਵਿਚ ਉਭਰਿਆ ਜਿੱਥੋਂ ਹੁਣ ਤੱਕ 1508 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਦੂਜਾ ਵੱਡਾ ਕੇਂਦਰ ਸੁੰਗੇਈ ਟੇਨਗਾਹ ਲੌਜ ਹੈ ਜਿੱਥੇ 521 ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸਿੰਗਾਪੁਰ ਪ੍ਰਸ਼ਾਸਨ ਨੇ ਨਿਰਮਾਣ ਖੇਤਰ ਵਿਚ ਕੰਮ ਕਰ ਰਹੇ ਸਾਰੇ ਵਿਦੇਸ਼ੀ ਕਾਮਿਆਂ ਨੂੰ ਸਾਵਧਾਨੀ ਦੇ ਤੌਰ 'ਤੇ 4 ਮਈ ਤੱਕ ਘਰ ਵਿਚ ਹੀ ਰਹਿਣ ਦੇ ਆਦੇਸ਼ ਦਿੱਤੇ ਹਨ।


author

Vandana

Content Editor

Related News