ਸਿੰਗਾਪੁਰ ਦੇ ਰਾਸ਼ਟਰਪਤੀ ਦੋ ਬਚਾਅ ਕਾਰਜਾਂ ''ਚ ਸ਼ਾਮਲ ਪ੍ਰਵਾਸੀ ਮਜ਼ਦੂਰਾਂ ਨਾਲ ਮਿਲੇ

Sunday, Aug 03, 2025 - 06:50 PM (IST)

ਸਿੰਗਾਪੁਰ ਦੇ ਰਾਸ਼ਟਰਪਤੀ ਦੋ ਬਚਾਅ ਕਾਰਜਾਂ ''ਚ ਸ਼ਾਮਲ ਪ੍ਰਵਾਸੀ ਮਜ਼ਦੂਰਾਂ ਨਾਲ ਮਿਲੇ

ਸਿੰਗਾਪੁਰ (ਪੀ.ਟੀ.ਆਈ.)- ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਨੇ ਅੱਜ ਭਾਵ ਐਤਵਾਰ ਨੂੰ ਸਿੰਗਾਪੁਰ ਵਿੱਚ ਦੋ ਵੱਖ-ਵੱਖ ਬਚਾਅ ਕਾਰਜਾਂ ਵਿੱਚ ਸ਼ਾਮਲ ਪ੍ਰਵਾਸੀ ਮਜ਼ਦੂਰਾਂ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਸਨ, ਨਾਲ ਮੁਲਾਕਾਤ ਕੀਤੀ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦ ਸਟ੍ਰੇਟਸ ਟਾਈਮਜ਼ ਦੀ ਰਿਪੋਰਟ ਅਨੁਸਾਰ ਸ਼ਨਮੁਗਰਤਨਮ ਅਤੇ ਉਨ੍ਹਾਂ ਦੀ ਪਤਨੀ ਜੇਨ ਇਟੋਗੀ ਨੇ ਸਿੰਗਾਪੁਰ ਦੀ ਆਜ਼ਾਦੀ ਦੇ 60 ਸਾਲਾਂ ਨੂੰ ਮਨਾਉਣ ਲਈ ਰਾਸ਼ਟਰਪਤੀ ਮਹਿਲ ਵਿੱਚ ਰਾਸ਼ਟਰੀ ਦਿਵਸ ਦੇ ਮੌਕੇ 'ਤੇ ਆਯੋਜਿਤ ਇੱਕ ਓਪਨ ਹਾਊਸ ਵਿੱਚ ਕਰਮਚਾਰੀਆਂ ਦਾ ਸਵਾਗਤ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰਾਂ 'ਤੇ ਵੱਡੀ ਕਾਰਵਾਈ! ਗੁਜਾਰਾ ਕਰਨਾ ਹੋਇਆ ਔਖਾ

ਇੱਕ ਘਟਨਾ ਵਿੱਚ 46 ਸਾਲਾ ਭਾਰਤੀ 'ਫੋਰਮੈਨ' ਅਤੇ ਉਨ੍ਹਾਂ ਦੀ ਸੱਤ ਮੈਂਬਰਾਂ ਦੀ ਟੀਮ ਨੇ 26 ਜੁਲਾਈ ਨੂੰ ਤਾਨਜੋਂਗ ਕਾਟੋਂਗ ਰੋਡ ਸਾਊਥ 'ਤੇ ਇੱਕ 'ਸਿੰਕਹੋਲ' ਵਿੱਚ ਡਿੱਗੀ ਕਾਰ ਵਿੱਚੋਂ ਇੱਕ ਔਰਤ ਨੂੰ ਬਚਾਇਆ। ਇੱਕ ਹੋਰ ਘਟਨਾ ਵਿੱਚ ਇਸ ਸਾਲ ਅਪ੍ਰੈਲ ਵਿੱਚ ਰਿਵਰ ਵੈਲੀ ਵਿੱਚ ਇੱਕ ਦੁਕਾਨ ਵਿੱਚ ਅੱਗ ਲੱਗਣ ਦੌਰਾਨ 11 ਕਰਮਚਾਰੀਆਂ ਨੇ ਮਦਦ ਕੀਤੀ। ਉਨ੍ਹਾਂ ਨੇ ਸੜਦੀ ਤੀਜੀ ਮੰਜ਼ਿਲ ਤੋਂ ਬੱਚਿਆਂ ਨੂੰ ਹੇਠਾਂ ਉਤਾਰਨ ਵਿੱਚ ਮਦਦ ਕੀਤੀ। ਦ ਸਟ੍ਰੇਟਸ ਟਾਈਮਜ਼ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਥਰਮਨ ਨੇ ਮਹਿਲਾ ਡਰਾਈਵਰ ਨੂੰ ਬਚਾਉਣ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਤੁਸੀਂ ਉਸਦੀ ਜਾਨ ਬਚਾਈ, ਧੰਨਵਾਦ"। ਔਰਤ ਨੂੰ ਬਚਾਉਣ ਵਾਲਿਆਂ ਵਿੱਚ ਖੋਦਾਈ ਕਰਨ ਵਾਲੇ ਆਪਰੇਟਰ ਸਦਾਪਿਲਈ ਰਾਜੇਂਦਰਨ (56) ਅਤੇ ਉਸ ਦੇ ਸਹਿਯੋਗੀ ਅਨਬਾਜ਼ਗਨ ਵੇਲਮੁਰੂਗਨ (26), ਪੂਮਾਲਾਈ ਸਰਵਨਨ (28), ਗਣੇਸ਼ਨ ਵੀਰਾਸੇਕਰਨ (32), ਬੋਸ ਅਜੀਤਕੁਮਾਰ (26) ਅਤੇ ਅਰੁਮੁਗਮ ਚੰਦੀਰਸੇਕਰਨ (47) ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News