ਸਿੰਗਾਪੁਰ ''ਚ ਇਨੋਵੇਸ਼ਨ ਪ੍ਰਦਰਸ਼ਨੀ ਦੇਖਣ ਪੁੱਜੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ

09/09/2019 2:43:36 PM

ਸਿੰਗਾਪੁਰ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਨੂੰ ਸਿੰਗਾਪੁਰ ਇਨੋਵੇਸ਼ਨ ਪ੍ਰਦਰਸ਼ਨੀ ਨੂੰ ਦੇਖਣ ਪੁੱਜੇ। ਪ੍ਰਦਰਸ਼ਨੀ 'ਚ ਭਾਰਤ ਤੋਂ ਤਕਰੀਬਨ 60 ਸਟਾਰਟਅਪ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨੀ ਦੇਖਣ ਪੁੱਜੇ ਜੈਸ਼ੰਕਰ ਨਾਲ ਸਿੰਗਾਪੁਰ 'ਚ ਉਨ੍ਹਾਂ ਦੇ ਹਮਰੁਤਬਾ ਵਿਵਿਅਨ ਬਾਲਾਕ੍ਰਿਸ਼ਣ ਨੇ ਮੁਲਾਕਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ,''ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਣ ਨਾਲ 'ਇਮਸਪ੍ਰੇਨੇਓਰ 3.0 ਸਟਾਰਟਅਪ ਐਂਡ ਇਨੋਵੇਸ਼ਨ ਐਗਜ਼ੀਬਿਸ਼ਨ' ਦੀ ਯਾਤਰਾ ਸ਼ਾਨਦਾਰ ਰਹੀ। ਨਵੀਂ ਪੀੜ੍ਹੀ ਦੇ ਆਪਣੇ ਉੱਦਮੀਆਂ ਦੇ ਜਨੂਨ ਨੂੰ ਦੇਖ ਕੇ ਬਹੁਤ ਚੰਗਾ ਲੱਗਾ। ਪ੍ਰਦਰਸ਼ਨੀ 'ਚ ਭਾਰਤ ਤੋਂ ਤਕਰੀਬਨ 60 ਸਟਾਰਟਅਪ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ ਸਰਕਾਰ ਵਲੋਂ ਸਥਾਪਤ ਅਟਲ ਟਿੰਕਰ ਲੈਬਸ ਵੀ ਸ਼ਾਮਲ ਹੈ।''

ਜੈਸ਼ੰਕਰ 6 ਤੋਂ 10 ਸਤੰਬਰ ਤਕ ਸਿੰਗਾਪੁਰ ਦੀ ਯਾਤਰਾ 'ਤੇ ਹਨ। ਆਪਣੀ ਯਾਤਰਾ ਦੌਰਾਨ ਜੈਸ਼ੰਕਰ ਆਪਣੇ ਹਮਰੁਤਬਾ ਬਾਲਾਕ੍ਰਿਸ਼ਣ ਨਾਲ ਸਾਂਝੀ ਮੰਤਰੀ ਪੱਧਰ ਦੀ ਕਮੇਟੀ ਦੀ ਛੇਵੀਂ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। ਦੋਵੇਂ ਪੱਖ ਕਈ ਦੋ-ਪੱਖੀ ਮੁੱਦਿਆਂ ਦੀ ਸਮੀਖਿਆ ਕਰਨਗੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਰਣਨੀਤਕ ਹਿੱਸੇਦਾਰੀ ਨੂੰ ਹੋਰ ਡੂੰਘਾ ਕਰਨ ਲਈ ਦਿਸ਼ਾ-ਨਿਰਦੇਸ਼ ਦੇਣਗੇ। ਇਸ ਦੇ ਇਲਾਵਾ ਇਹ ਆਪਣੀ ਯਾਤਰਾ ਦੌਰਾਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ. ਸੀ. ਐੱਨ. ਲੂੰਗ ਅਤੇ ਹੋਰ ਉੱਚ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ।


Related News