ਸਿੰਗਾਪੁਰ: ਭਾਰਤੀ ਮੂਲ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੇ ਭਰਾ ਖ਼ਿਲਾਫ਼ ਕੀਤਾ ਮਾਣਹਾਨੀ ਦਾ ਮੁਕੱਦਮਾ
Sunday, Sep 03, 2023 - 11:57 AM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਮੰਤਰੀਆਂ ਨੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਦੇ ਛੋਟੇ ਭਰਾ ਲੀ ਹਸੀਨ ਯਾਂਗ 'ਤੇ ਦੋ ਸਰਕਾਰੀ ਬੰਗਲਿਆਂ ਲਈ ਬਜ਼ਾਰੀ ਮੁੱਲ ਤੋਂ ਘੱਟ ਭੁਗਤਾਨ ਕਰਨ ਸਬੰਧੀ ਦੋਸ਼ਾਂ ਨੂੰ ਲੈ ਕੇ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ। ਚੈਨਲ 'ਨਿਊਜ਼ ਏਸ਼ੀਆ' ਨੇ ਸ਼ਨੀਵਾਰ ਨੂੰ ਇਕ ਰਿਪੋਰਟ 'ਚ ਦੱਸਿਆ ਕਿ ਸਿੰਗਾਪੁਰ ਦੀ ਅਦਾਲਤ ਦੀ ਵੈੱਬਸਾਈਟ 'ਤੇ ਜਾਰੀ ਕੀਤੀ ਗਈ ਸੁਣਵਾਈ ਸੂਚੀ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ (5 ਸਤੰਬਰ) ਨੂੰ ਸਵੇਰੇ 9 ਵਜੇ ਹੋਵੇਗੀ।
ਕਾਨੂੰਨ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੇ ਸ਼ਨਮੁਗਮ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਵਿਵਿਅਨ ਬਾਲਾਕ੍ਰਿਸ਼ਨਨ ਨੇ ਜੁਲਾਈ ਵਿੱਚ ਲੀ ਹਸੀਨ ਯਾਂਗ ਨੂੰ ਨੋਟਿਸ ਭੇਜ ਕੇ ਕਿਹਾ ਸੀ ਕਿ ਜੇਕਰ ਉਹ ਮੁਆਫ਼ੀ ਨਹੀਂ ਮੰਗਦੇ, ਆਪਣੇ ਦੋਸ਼ ਵਾਪਸ ਨਹੀਂ ਲੈਂਦੇ ਅਤੇ ਰਿਡਆਊਟ ਰੋਡ 'ਤੇ ਸਥਿਤ ਬਸਤੀਵਾਦੀ ਦੌਰ ਦੇ ਬੰਗਲਿਆਂ ਨਾਲ ਸਬੰਧਤ ਨੁਕਸਾਨ ਦੀ ਭਰਪਾਈ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਸ਼ਨਮੁਗਮ ਨੇ 27 ਜੁਲਾਈ ਨੂੰ ਇਕ ਫੇਸਬੁੱਕ ਪੋਸਟ 'ਚ ਕਿਹਾ ਸੀ ਕਿ ਯਾਂਗ ਨੇ ਉਸ 'ਤੇ ਅਤੇ ਬਾਲਾਕ੍ਰਿਸ਼ਨਨ 'ਤੇ ਭ੍ਰਿਸ਼ਟਾਚਾਰ ਕਰਨ ਅਤੇ ਨਿੱਜੀ ਲਾਭ ਲਈ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਸ਼ਨਮੁਗਮ ਨੇ ਕਿਹਾ ਕਿ ਇਹ ਦੋਸ਼ ਗਲਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਕਿਰਾਏਦਾਰ ਨੂੰ ਨਸਲੀ ਈਮੇਲ ਭੇਜਣ ਵਾਲੀ ਆਸਟ੍ਰੇਲੀਆਈ ਰੀਅਲ ਅਸਟੇਟ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ
ਸ਼ਨਮੁਗਮ ਨੇ ਕਿਹਾ ਕਿ ਉਹ ਜੱਦੀ ਘਰ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਸੀ ਅਤੇ ਇਸ ਲਈ ਉਸ ਨੇ ਰਿਡਆਊਟ ਰੋਡ ਦੀ ਜਾਇਦਾਦ ਕਿਰਾਏ 'ਤੇ ਲਈ ਸੀ ਨਾ ਕਿ ਲਾਭ ਕਮਾਉਣ ਲਈ। ਰਿਡਆਉਟ ਰੋਡ 'ਤੇ ਦੋ ਜਾਇਦਾਦਾਂ ਦੇ ਕਿਰਾਏ ਦਾ ਮੁੱਦਾ ਮਈ ਦੇ ਸ਼ੁਰੂ ਵਿਚ ਉਦੋਂ ਧਿਆਨ ਵਿਚ ਆਇਆ, ਜਦੋਂ ਵਿਰੋਧੀ ਸਿਆਸਤਦਾਨ ਅਤੇ ਰਿਫਾਰਮ ਪਾਰਟੀ ਦੇ ਮੁਖੀ ਕੇਨੇਥ ਜੇਰੇਟਨਾਮ ਨੇ ਸਵਾਲ ਕੀਤਾ ਕਿ ਕੀ ਮੰਤਰੀ ਬੰਗਲਿਆਂ ਲਈ "ਉਚਿਤ ਮਾਰਕੀਟ ਮੁੱਲ ਤੋਂ ਘੱਟ" ਦਾ ਭੁਗਤਾਨ ਕਰ ਰਹੇ ਹਨ, ਤਾਂ ਲੀ ਹਸੀਨ ਯਾਂਗ ਅਤੇ ਉਨ੍ਹਾਂ ਦੀ ਪਤਨੀ ਨੇ ਜੁਲਾਈ 2022 ਵਿੱਚ ਇਕ ਪੁਲਸ ਇੰਟਰਵਿਊ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਦੇਸ਼ ਛੱਡ ਦਿੱਤਾ ਜੋ ਉਹਨਾਂ ਦੇ ਮਰਹੂਮ ਪਿਤਾ ਅਤੇ ਸੰਸਥਾਪਕ ਪ੍ਰਧਾਨ ਮੰਤਰੀ ਲੀ ਕੁਆਨ ਯੂ ਦੀ ਵਸੀਅਤ ਦੇ ਸਬੰਧ ਵਿੱਚ ਨਿਆਂਇਕ ਕਾਰਵਾਈ ਵਿੱਚ ਝੂਠ ਬੋਲਣ ਨਾਲ ਸਬੰਧਤ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।