ਸਿੰਗਾਪੁਰ ਦੇ ਹੋਟਲ ਵਿਚ ਹੋਇਆ ਧਮਾਕਾ
Thursday, Feb 14, 2019 - 05:09 PM (IST)
ਸਿੰਗਾਪੁਰ (ਏ.ਐਫ.ਪੀ.)- ਵੀਰਵਾਰ ਨੂੰ ਸਿੰਗਾਪੁਰ ਦੇ ਡਾਊਨਟਾਊਨ ਵਿਚ ਇਕ ਹੋਟਲ ਨੂੰ ਉਸ ਵੇਲੇ ਖਾਲੀ ਕਰਵਾ ਲਿਆ ਗਿਆ ਜਦੋਂ ਹੋਟਲ ਵਿਚ ਬਿਜਲੀ ਦੇ ਕੁਝ ਯੰਤਰਾਂ ਵਿਚ ਧਮਾਕਾ ਹੋ ਗਿਆ। ਕਾਰਲਟਨ ਹੋਟਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਲੋਕ ਸੁਰੱਖਿਅਤ ਹਨ ਅਤੇ ਇਹ ਕੋਈ ਅੱਤਵਾਦੀ ਹਮਲਾ ਨਹੀਂ ਸੀ। ਇਸ ਹਾਦਸੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਧਮਾਕੇ ਅਤੇ ਅੱਗ ਦੀਆਂ ਲਪਟਾਂ ਤੋਂ ਬਾਅਦ ਬਿਲਡਿੰਗ ਵਿਚੋਂ ਧੂੰਆਂ ਉਠਦਾ ਦੇਖਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਹੋਟਲ ਵਿਚ ਮੌਜੂਦ ਲੋਕਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਇਹ ਕਹਿਣਾ ਹੈ ਕਿ ਸਿੰਗਾਪੁਰ ਸਿਵਿਲ ਡਿਫੈਂਸ ਫੋਰਸ ਦਾ, ਜੋ ਕਿ ਐਮਰਜੈਂਸੀ ਸਰਵਿਸ ਦੇ ਚਾਰਜਿਜ਼ ਲੈਂਦੀ ਹੈ। ਇਹ ਅੱਗ ਹੋਟਲ ਦੇ ਸਵਿਚਿੰਗ ਰੂਮ ਵਿਚ ਲੱਗੀ ਸੀ, ਜਿਸ 'ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵਲੋਂ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਆਸਟ੍ਰੇਲੀਅਨ ਯਾਤਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਦੋਂ ਉਹ ਬਿਲਡਿੰਗ ਵਿਚ ਹੀ ਸੀ ਤਾਂ 3 ਮਿੰਟ ਵਿਚ ਦੋ ਧਮਾਕੇ ਹੋਏ।
