ਭਾਰਤੀ ਸੈਲਾਨੀਆਂ ਦੀ ਆਮਦ ਤੋਂ ਉਤਸ਼ਾਹਿਤ ਸਿੰਗਾਪੁਰ, ਪ੍ਰਾਹੁਣਚਾਰੀ ਦੇ ਬੁਨਿਆਦੀ ਢਾਂਚੇ ''ਤੇ ਦੇ ਰਿਹਾ ਜ਼ੋਰ

Monday, Mar 25, 2024 - 04:11 PM (IST)

ਭਾਰਤੀ ਸੈਲਾਨੀਆਂ ਦੀ ਆਮਦ ਤੋਂ ਉਤਸ਼ਾਹਿਤ ਸਿੰਗਾਪੁਰ, ਪ੍ਰਾਹੁਣਚਾਰੀ ਦੇ ਬੁਨਿਆਦੀ ਢਾਂਚੇ ''ਤੇ ਦੇ ਰਿਹਾ ਜ਼ੋਰ

ਸਿੰਗਾਪੁਰ - ਇਸ ਸਮੇਂ ਸਿੰਗਾਪੁਰ ਭਾਰਤ ਤੋਂ ਸੰਭਾਵਿਤ ਸੈਲਾਨੀਆਂ ਦੀ ਆਮਦ ਤੋਂ ਬਹੁਤ ਉਤਸ਼ਾਹਿਤ ਹੈ। ਇਸੇ ਕਰਕੇ ਉਹ ਪ੍ਰਾਹੁਣਚਾਰੀ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਸਿੰਗਾਪੁਰ ਵਿਚ ਸਾਲ 2019 ਵਿਚ ਭਾਰਤ ਤੋਂ 14 ਲੱਖ ਸੈਲਾਨੀ ਆਏ ਸਨ। ਕੋਰੋਨਾ ਤੋਂ ਬਾਅਦ ਖ਼ਤਮ ਹੋਈ ਤਾਲਾਬੰਦੀ ਤੋਂ ਬਾਅਦ ਸਾਲ 2023 ਵਿਚ ਇਹ ਅੰਕੜਾ 11 ਲੱਖ ਸੀ।

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਇਸ ਮਾਮਲੇ ਦੇ ਸਬੰਧ ਵਿਚ ਸਿੰਗਾਪੁਰ ਟੂਰਿਜ਼ਮ ਬੋਰਡ (ਐੱਸਟੀਬੀ) ਵਿਚ ਪ੍ਰਦਰਸ਼ਨੀਆਂ ਅਤੇ ਸੰਮੇਲਨਾਂ ਦੇ ਕਾਰਜਕਾਰੀ ਨਿਰਦੇਸ਼ਕ ਪੋਹ ਚੀ ਚੁਆਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮੁੰਬਈ ਅਤੇ ਦਿੱਲੀ ਵਿੱਚ 2 ਦਫ਼ਤਰ ਹਨ। ਇਸ ਦੇ ਨਾਲ ਹੀ ਭਾਰਤੀਆਂ ਨੂੰ ਸਿੰਗਾਪੁਰ ਵਿਚ ਛੁੱਟੀਆਂ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿੰਗਾਪੁਰ ਸੈਲਾਨੀਆਂ ਅਤੇ ਵਪਾਰਕ ਯਾਤਰੀਆਂ ਦੇ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਲਈ 9000 ਨਵੇਂ ਹੋਟਲ ਕਮਰਿਆਂ ਨੂੰ ਜੋੜਿਆ ਜਾ ਰਿਹਾ ਹੈ। ਇਸ ਸਮੇਂ ਇਥੇ ਕਰੀਬ 72,000 ਕਮਰੇ ਹਨ। ਪੋਹ ਨੇ ਕਿਹਾ ਕਿ ਸਿੰਗਾਪੁਰ ਵਪਾਰਕ ਯਾਤਰੀਆਂ 'ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਧ ਰਿਹਾ ਹੈ ਅਤੇ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News