ਕੋਵਿਡ-19: ਸਿੰਗਾਪੁਰ ''ਚ 19,420 ਨਵੇਂ ਮਾਮਲੇ ਆਏ ਸਾਹਮਣੇ, 7 ਹੋਰ ਲੋਕਾਂ ਦੀ ਮੌਤ

Wednesday, Feb 16, 2022 - 09:28 AM (IST)

ਕੋਵਿਡ-19: ਸਿੰਗਾਪੁਰ ''ਚ 19,420 ਨਵੇਂ ਮਾਮਲੇ ਆਏ ਸਾਹਮਣੇ, 7 ਹੋਰ ਲੋਕਾਂ ਦੀ ਮੌਤ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 19,420 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚੋਂ 241 ਲੋਕ ਵਿਦੇਸ਼ ਤੋਂ ਆਏ ਹਨ।

ਸਿਹਤ ਮੰਤਰਾਲਾ ਨੇ ਕਿਹਾ ਕਿ ਮੰਗਲਵਾਰ ਨੂੰ 7 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 913 ਹੋ ਗਈ ਹੈ। ਸਿੰਗਾਪੁਰ ਵਿਚ ਹੁਣ ਤੱਕ 4,97,997 ਲੋਕ ਸੰਕਰਮਿਤ ਪਾਏ ਗਏ ਹਨ। ਦੇਸ਼ ਵਿਚ ਟੀਕਾਕਰਨ ਲਈ ਯੋਗ 94 ਫ਼ੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਅਤੇ ਲਗਭਗ 64 ਫ਼ੀਸਦੀ ਲੋਕਾਂ ਨੂੰ ਬੂਸਟਰ ਡੋਜ਼ ਮਿਲ ਚੁੱਕੀ ਹੈ।


author

cherry

Content Editor

Related News