ਸਿੰਗਾਪੁਰ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

09/16/2022 10:39:50 AM

ਸਿੰਗਾਪੁਰ (ਏਜੰਸੀ)- ਸਿੰਗਾਪੁਰ ਦੀ ਇਕ ਅਦਾਲਤ ਨੇ 2020 ਵਿਚ ਕੋਵਿਡ-19 'ਸਰਕਟ ਬ੍ਰੇਕਰ' ਦੌਰਾਨ ਸਿੰਗਾਪੁਰ ਆਰਮਡ ਫੋਰਸਿਜ਼ ਨੂੰ ਜਾਰੀ ਕੀਤੇ ਗਏ ਸਵਿਸ ਫੋਲਡਿੰਗ ਚਾਕੂ ਨਾਲ ਇਕ ਅਣਪਛਾਤੇ ਵਿਅਕਤੀ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਦੇ ਦੋਸ਼ੀ 22 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੂੰ ਉਮਰ ਕੈਦ ਅਤੇ 15 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ। 'ਚੈਨਲ ਨਿਊਜ਼ ਏਸ਼ੀਆ' ਦੀ ਖ਼ਬਰ ਮੁਤਾਬਕ ਐੱਸ. ਦਿਵਾਕਰ ਮਨੀ ਤ੍ਰਿਪਾਠੀ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ। ਖ਼ਬਰ ਅਨੁਸਾਰ, ਉਸਨੇ 10 ਮਈ, 2020 ਨੂੰ ਸੈਰ ਦੌਰਾਨ 38 ਸਾਲਾ ਟੇ ਰੁਈ ਹਾਓ ਨਾਂ ਦਾ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਸੀ। ਤ੍ਰਿਪਾਠੀ ਅਤੇ ਟੇ ​​ਦੋਵੇਂ ਹੀ ਪੁੰਗੋਲ ਇਲਾਕੇ ਵਿੱਚ ਰਹਿੰਦੇ ਸਨ, ਪਰ ਉਹ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ।

ਇਹ ਵੀ ਪੜ੍ਹੋ: ਜਿਸ ਨਾਲ ਵਾਰ-ਵਾਰ ਹੋਇਆ ਜਬਰ-ਜ਼ਿਨਾਹ, ਉਸੇ ਨੂੰ ਚੁਕਾਉਣੇ ਪੈਣਗੇ 1 ਕਰੋੜ ਰੁਪਏ!

ਸਰਕਟ ਬ੍ਰੇਕਰ ਦੌਰਾਨ ਟੇ ਨੇ ਹਫ਼ਤੇ ਵਿੱਚ ਦੋ-ਤਿੰਨ ਵਾਰ ਸੈਰ ਲਈ ਜਾਣਾ ਸ਼ੁਰੂ ਕੀਤਾ ਸੀ, ਜਦੋਂ ਕਿ ਤ੍ਰਿਪਾਠੀ ਰੋਜ਼ਾਨਾ ਸੈਰ 'ਤੇ ਜਾਂਦਾ ਸੀ। ਸਰਕਟ ਬ੍ਰੇਕਰ ਦੌਰਾਨ ਲੋਕਾਂ ਨੂੰ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਸੀ, ਹਾਲਾਂਕਿ ਕਸਰਤ ਲਈ ਜਾਣ 'ਤੇ ਕੋਈ ਪਾਬੰਦੀ ਨਹੀਂ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਤ੍ਰਿਪਾਠੀ ਲਈ 10 ਮਈ ਮਹੱਤਵਪੂਰਨ ਦਿਨ ਸੀ, ਕਿਉਂਕਿ ਉਸੇ ‘ਰਾਸ਼ਟਰੀ ਸੇਵਾ’ ਵਿੱਚ ਉਸ ਦੀ ਭਰਤੀ ਹੋਈ ਸੀ ਅਤੇ ਉਸੇ ਦਿਨ ਉਸ ਦੇ ਪਿਤਾ ਨੇ ਪਰਿਵਾਰ ਨੂੰ ਛੱਡਿਆ ਸੀ। ਇਸ ਦਿਨ ਦੀਆਂ ਯਾਦਾਂ ਤੋਂ ਤ੍ਰਿਪਾਠੀ ਬਹੁਤ ਪਰੇਸ਼ਾਨ ਅਤੇ ਗੁੱਸੇ ਵਿਚ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ 48 ਸਿੱਖ ਸ਼ਰਧਾਲੂਆਂ ਦਾ ਜਥਾ ਪੁੱਜਾ ਭਾਰਤ, ਵੱਖ-ਵੱਖ ਗੁਰਧਾਮਾਂ ਦੇ ਕਰੇਗਾ ਦਰਸ਼ਨ


cherry

Content Editor

Related News