ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਨਸਲੀ ਟਿੱਪਣੀ ਤੋਂ ਬਾਅਦ ਵਧਿਆ ਵਿਵਾਦ

Sunday, Jun 06, 2021 - 05:55 PM (IST)

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਚੀਨ ਦੀ ਇਕ ਔਰਤ ਨਾਲ ਡੇਟਿੰਗ ਲਈ ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਨਸਲੀ ਟਿੱਪਣੀ ਕੀਤੇ ਜਾਣ ਦਾ ਵੀਡੀਓ ਵਾਇਰਲ ਹੋਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਗਰੋਂ ਗ੍ਰਹਿ ਅਤੇ ਕਾਨੂੰਨੀ ਮੰਤਰੀ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਘਟਨਾ ਨੂੰ 'ਇਕਦਮ ਅਸਵੀਕਾਰਯੋਗ' ਅਤੇ 'ਬਹੁਤ ਚਿੰਤਾਜਨਕ' ਕਰਾਰ ਦਿੱਤਾ। ਕਰੀਬ 5 ਮਿੰਟ ਤੱਕ ਚੱਲੀ ਬਹਿਸ ਦਾ ਵੀਡੀਓ ਦਵੇ ਪ੍ਰਕਾਸ਼ (23) ਨੇ ਫੇਸਬੁੱਕ 'ਤੇ ਸਾਂਝਾ ਕੀਤਾ। 

'ਦੀ ਸਟ੍ਰੇਟ ਟਾਈਮਜ਼' ਦੀ ਖ਼ਬਰ ਮੁਤਾਬਕ ਚੀਨੀ-ਸਿੰਗਾਪੁਰੀ ਵਿਅਕਤੀ ਨੇ ਪ੍ਰਕਾਸ਼ 'ਤੇ ਚੀਨ ਦੀ ਕੁੜੀ ਨੂੰ ਜਾਲ ਵਿਚ ਫਸਾਉਣ ਦਾ ਦੋਸ਼ ਲਗਾਇਆ। ਵਿਅਕਤੀ ਨੇ ਕਿਹਾ ਕਿ ਚੀਨ ਦੀ ਔਰਤ ਨੂੰ ਭਾਰਤੀ ਵਿਅਕਤੀ ਨਾਲ ਨਹੀਂ ਹੋਣਾ ਚਾਹੀਦਾ। ਐਤਵਾਰ ਨੂੰ ਪਹਿਲੀ ਵਾਰ ਇਹ ਵੀਡੀਓ ਸਾਂਝਾ ਕੀਤੇ ਜਾਣ ਦੇ ਬਾਅਦ 3 ਘੰਟੇ ਤੋਂ ਵੀ ਘੱਟ ਸਮੇਂ ਵਿਚ ਇਸ ਨੂੰ 3 ਹਜ਼ਾਰ ਤੋਂ ਜ਼ਿਆਦਾ ਵਾਰ ਸਾਂਝਾ ਕੀਤਾ ਜਾ ਚੁੱਕਾ ਹੈ। ਗ੍ਰਹਿ ਅਤੇ ਕਾਨੂੰਨ ਮੰਤਰੀ ਕੇ ਸ਼ਨਮੁਗਮ ਨੇ ਵੀਡੀਓ ਬਾਰੇ ਕਿਹਾ ਕਿ ਉਹ ਘਟਨਾ ਦੇ ਸਾਰੇ ਤੱਥਾਂ ਤੋਂ ਜਾਣੂ ਨਹੀਂ ਹਨ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜ਼ਿਆਦਾ ਲੋਕ ਇਸ ਤਰ੍ਹਾਂ ਸ਼ਰੇਆਮ ਕਿਸੇ ਦੇ ਮੂੰਹ 'ਤੇ ਨਸਲੀ ਟਿੱਪਣੀ ਕੀਤੇ ਜਾਣ ਨੂੰ ਸਵੀਕਾਰ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ-  ਵੱਡੀ ਖ਼ਬਰ : ਚੀਨ ਨੇ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ 'ਕੋਰੋਨਾਵੈਕ' ਟੀਕੇ ਨੂੰ ਦਿੱਤੀ ਮਨਜ਼ੂਰੀ

ਸ਼ਨਮੁਗਮ ਨੇ ਘਟਨਾ ਨੂੰ ਇਕਦਮ ਅਸਵੀਕਾਰਯੋਗ ਅਤੇ ਬਹੁਤ ਚਿੰਤਾਜਨਕ ਦੱਸਦਿਆਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਸਲੀ ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਮਾਮਲੇ ਵਿਚ ਸਿੰਗਾਪੁਰ ਸਹੀ ਦਿਸ਼ਾ ਵਿਚ ਜਾ ਰਿਹਾ ਹੈ ਪਰ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਉਹ ਇਸ ਗੱਲ ਨੂੰ ਲੈਕੇ ਬਹੁਤ ਚਿੰਤਤ ਨਹੀਂ ਹਨ। ਵੀਡੀਓ ਵਿਚ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਉਹ ਅੱਧੇ ਭਾਰਤੀ ਅਤੇ ਫਿਲੀਪੀਨੀ ਹਨ ਜਦਕਿ ਉਹਨਾਂ ਦੀ ਔਰਤ ਦੋਸਤ ਅੱਧੀ ਸਿੰਗਾਪੁਰੀ-ਚੀਨੀ ਅਤੇ ਅੱਧੀ ਥਾਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਮਿਸ਼ਰਤ ਨਸਲ ਦੇ ਹਾਂ ਪਰ ਸਾਨੂੰ ਸਿੰਗਾਪੁਰੀ ਹੋਣ ਦਾ ਮਾਣ ਹੈ। ਪ੍ਰਕਾਸ਼ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਉਸ ਵਿਅਕਤੀ ਨੇ ਉਹਨਾਂ ਨਾਲ ਜਿਹੋ ਜਿਹਾ ਵਿਵਹਾਰ ਕੀਤਾ ਉਸ ਨਾਲ ਉਹਨਾਂ ਨੇ ਅਪਮਾਨਿਤ ਅਤੇ ਦੁਖੀ ਮਹਿਸੂਸ ਕੀਤਾ। ਪ੍ਰਕਾਸ਼ ਮੁਤਾਬਕ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਿਰਫ ਆਪਣੀ ਨਸਲ ਦੇ ਲੋਕਾਂ ਨਾਲ ਹੀ ਡੇਟਿੰਗ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖਬਰ - ਯੂਕੇ: ਜੀ-7 ਸਿਖਰ ਸੰਮੇਲਨ ਦੀ ਪੁਲਸ ਸੁਰੱਖਿਆ 'ਤੇ 70 ਮਿਲੀਅਨ ਪੌਂਡ ਖਰਚ ਆਉਣ ਦਾ ਅਨੁਮਾਨ


Vandana

Content Editor

Related News