ਸਿੰਗਾਪੁਰ ''ਚ ਕੋਰੋਨਾ ਦੇ 20 ਨਵੇਂ ਮਾਮਲੇ, ਪੀੜਤਾਂ ''ਚ ਭਾਰਤੀ ਨਾਗਰਿਕ ਵੀ ਸ਼ਾਮਲ

Monday, Apr 12, 2021 - 11:49 AM (IST)

ਸਿੰਗਾਪੁਰ ''ਚ ਕੋਰੋਨਾ ਦੇ 20 ਨਵੇਂ ਮਾਮਲੇ, ਪੀੜਤਾਂ ''ਚ ਭਾਰਤੀ ਨਾਗਰਿਕ ਵੀ ਸ਼ਾਮਲ

ਸਿੰਗਾਪੁਰ (ਭਾਸ਼ਾ): ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕਾ 23 ਸਾਲਾ ਭਾਰਤੀ ਨਾਗਰਿਕ ਸਿੰਗਾਪੁਰ ਵਿਚ ਸਾਹਮਣੇ ਆਏ ਇਨਫੈਕਸ਼ਨ ਦੇ 20 ਨਵੇਂ ਮਾਮਲਿਆਂ ਵਿਚੋਂ ਸਥਾਨਕ ਆਧਾਰ 'ਤੇ ਇਨਫੈਕਸ਼ਨ ਦਾ ਇਕੋਇਕ ਮਾਮਲਾ ਹੈ। ਇਹ ਭਾਰਤੀ ਨਾਗਰਿਕ ਇੱਥੇ ਕੰਮ ਕਰਨ ਦੇ ਪਰਮਿਟ ਨਾਲ ਰਹਿ ਰਿਹਾ ਹੈ। ਸਿਹਤ ਮੰਤਰਾਲੇ ਨੇ ਸਾਵਧਾਨ ਕੀਤਾ ਹੈ ਕਿ ਟੀਕਾਕਰਨ ਦੇ ਬਾਅਦ ਵੀ ਵਿਅਕਤੀ ਪੀੜਤ ਹੋ ਸਕਦਾ ਹੈ। ਇਕ ਸਮਾਚਾਰ ਰਿਪੋਰਟ ਮੁਤਾਬਕ ਭਾਰਤੀ ਨਾਗਿਰਕ 7 ਅਪ੍ਰੈਲ ਨੂੰ 'ਪੂਲ' (ਲੋਕਾਂ ਦੇ ਇਕ ਸਮੂਹ ਦੇ ਨਮੂਨੇ ਮਿਲਾ ਕੇ ਕੀਤੀ ਗਈ ਜਾਂਚ) ਜਾਂਚ ਵਿਚ ਪੀੜਤ ਪਾਇਆ ਗਿਆ ਸੀ।

ਉਸ ਦੇ ਪੀੜਤ ਹੋਣ ਦੀ ਪੁਸ਼ਟੀ 8 ਅਪ੍ਰੈਲ ਨੂੰ ਹੋਈ, ਜਿਸ ਮਗਰੋਂ ਉਸ ਨੂੰ ਤੁਰੰਤ ਇਕਾਂਤਵਾਸ ਵਿਚ ਰੱਖਿਆ ਗਿਆ ਅਤੇ 9 ਅਪ੍ਰੈਲ ਨੂੰ ਉਸ ਦੀ ਵੱਖ ਤੋਂ ਜਾਂਚ ਕੀਤੀ ਗਈ।ਦੂਜੀ ਜਾਂਚ ਦੇ ਨਤੀਜੇ ਵਿਚ ਵੀ ਵਿਅਕਤੀ ਦੇ ਪੀੜਤ ਹੋਣ ਦੀ ਪੁਸ਼ਟੀ ਹੋਣ ਦੇ ਬਾਅਦ ਉਸ ਨੂੰ ਰਾਸ਼ਟਰੀ ਛੂਤਕਾਰੀ ਰੋਗ ਕੇਂਦਰ ਲਿਜਾਇਆ ਗਿਆ। ਇਹ ਵਰਕਰਾਂ ਦੀ ਡੌਰਮੈਟਰੀ (ਰਹਿਣ ਦੇ ਸਥਾਨ) ਵਿਚ 28 ਫਰਵਰੀ ਦੇ ਬਾਅਦ ਸਾਹਮਣੇ ਆਇਆ ਇਨਫੈਕਸ਼ਨ ਦਾ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਵਿਦੇਸ਼ੀ ਕਾਮਿਆਂ ਦੀ ਰਿਹਾਇਸ਼ ਦੀ ਇਸ ਤਰ੍ਹਾਂ ਦੀਆਂ ਸਹੂਲਤਾਂ ਵਿਚ ਪਿਛਲੇ ਸਾਲ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ 'ਚ ਕੋਰੋਨਾ ਦੇ ਰਿਕਾਰਡ 4,456 ਨਵੇਂ ਮਾਮਲੇ ਦਰਜ

ਮੀਡੀਆ ਰਿਪੋਰਟ ਵਿਚ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ,''ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਜਿਹੜੇ ਲੋਕ ਟੀਕਾ ਲਗਵਾ ਚੁੱਕੇ ਹਨ ਉਹ ਵੀ ਪੀੜਤ ਹੋ ਸਕਦੇ ਹਨ ਪਰ ਟੀਕਾ ਲੱਛਣ ਵਾਲੇ ਇਨਫੈਕਸ਼ਨ ਨੂੰ ਰੋਕਣ ਵਿਚ ਕਾਰਗਰ ਹੈ।'' ਸਿੰਗਾਪੁਰ ਵਿਚ ਹੁਣ ਤੱਕ 60,653 ਲੋਕ ਪੀੜਤ ਪਾਏ ਜਾ ਚੁੱਕੇ ਹਨ ਜਿਹਨਾਂ ਵਿਚੋਂ 13 ਲੋਕਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਅਤੇ ਹੁਣ ਤੱਕ ਕੁੱਲ 60,320 ਲੋਕ ਸਿਹਤਮੰਦ ਹੋ ਚੁੱਕੇ ਹਨ। ਇਸ ਸਮੇਂ 58 ਮਰੀਜ਼ ਹਸਪਤਾਲਾਂ ਵਿਚ ਭਰਤੀ ਹਨ ਅਤੇ ਇਕ ਮਰੀਜ਼ ਆਈ.ਸੀ.ਯੂ. ਵਿਚ ਹੈ। ਇਸ ਦੇ ਇਲਾਵਾ 230 ਮਰੀਜ਼ ਭਾਈਚਾਰਕ ਕੇਂਦਰਾਂ ਵਿਚ ਸਿਹਤ ਲਾਭ ਲੈ ਰਹੇ ਹਨ। ਸਿੰਗਾਪੁਰ ਵਿਚ ਇਨਫੈਕਸ਼ਨ ਕਾਰਨ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਪੀੜਤ ਪਾਏ ਗਏ 15 ਹੋਰ ਲੋਕਾਂ ਦੀ ਹੋਰ ਕਾਰਨਾਂ ਕਾਰਨ ਮੌਤ ਹੋਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News