ਸਿੰਗਾਪੁਰ : ਯੌਨ ਸ਼ੋਸ਼ਣ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੀ ਛੇ ਮਹੀਨਿਆਂ ਦੀ ਸਜ਼ਾ

Wednesday, Sep 01, 2021 - 06:17 PM (IST)

ਸਿੰਗਾਪੁਰ : ਯੌਨ ਸ਼ੋਸ਼ਣ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੀ ਛੇ ਮਹੀਨਿਆਂ ਦੀ ਸਜ਼ਾ

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੇ ਇਕ ਦੋਸਤ ਦਾ ਯੌਨ ਸ਼ੋਸ਼ਣ ਕਰਨ ਦੇ ਮਾਮਲੇ ’ਚ ਬੁੱਧਵਾਰ ਨੂੰ ਘੱਟ ਤੋਂ ਘੱਟ ਛੇ ਮਹੀਨਿਆਂ ਦੀ ਸੁਧਾਰਾਤਮਕ ਸਿਖਲਾਈ ਦੀ ਸਜ਼ਾ ਸੁਣਾਈ ਗਈ ਹੈ। ਦੇਸ਼ ’ਚ ਗੰਭੀਰ ਅਪਰਾਧ ਕਰਨ ਵਾਲੇ 21 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਅਜਿਹੇ ਪੁਨਰਵਾਸ ਪ੍ਰੋਗਰਾਮ ਵਾਲੀ ਸਜ਼ਾ ਦਾ ਪ੍ਰਬੰਧ ਹੈ। ਹਰੀ ਕਿਸ਼ਨ ਬਾਲਕ੍ਰਿਸ਼ਣਨ (20) ਨੂੰ ਇਸ ਸਾਲ ਦੇ ਸ਼ੁਰੂ ’ਚ ਇੱਕ ਦੋਸਤ ਦਾ ਯੌਨ ਸ਼ੋਸ਼ਣ ਕਰਨ ਅਤੇ ਉਸ ਦੀ ਅਸ਼ਲੀਲ ਫਿਲਮ ਬਣਾਉਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ। ਸਜ਼ਾ ਸੁਣਾਉਂਦੇ ਸਮੇਂ ਛੇੜਛਾੜ ਦੇ ਇੱਕ ਹੋਰ ਦੋਸ਼ ’ਤੇ ਵੀ ਵਿਚਾਰ ਕੀਤਾ ਗਿਆ। ਬਾਲਾਕ੍ਰਿਸ਼ਣਨ ਨੇ ਪਿਛਲੇ ਸਾਲ 7 ਸਤੰਬਰ ਨੂੰ ਅਪਰਾਧ ਕੀਤਾ ਸੀ।

‘ਦਿ ਟੁਡੇ’ ਅਖ਼ਬਾਰ ਦੀ ਖ਼ਬਰ ਅਨੁਸਾਰ ਬਾਲਕ੍ਰਿਸ਼ਣਨ ਨੇ 23 ਸਾਲਾ ਦੋਸਤ ਦੇ 7 ਵੀਡੀਓ ਕਲਿੱਪ ਬਣਾਏ, ਜਦੋਂ ਉਹ ਸ਼ਰਾਬੀ ਅਤੇ ਨੰਗੇ ਸਨ। ਹਾਲਾਂਕਿ ਉਸ ਨੇ ਵੀਡੀਓ ਕਲਿੱਪਸ ਨੂੰ ਹਟਾ ਦਿੱਤਾ ਸੀ, ਜੋ ਬਾਅਦ ’ਚ ਪੁਲਸ ਨੇ ਫੋਰੈਂਸਿਕ ਜਾਂਚ ਦੌਰਾਨ ਪ੍ਰਾਪਤ ਕੀਤੇ ਸਨ। ਜ਼ਿਲ੍ਹਾ ਜੱਜ ਮੇ ਮੇਸੇਨਾਸ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ।


author

Manoj

Content Editor

Related News