ਸਿੰਗਾਪੁਰ: ਪਾਲਤੂ ਜਾਨਵਰਾਂ ਦੀ ਤਸਕਰੀ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
Tuesday, Apr 25, 2023 - 04:37 PM (IST)

ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਇਕ ਮਲੇਸ਼ੀਆਈ ਵਿਅਕਤੀ ਨੂੰ ਇੱਥੇ 26 ਕਤੂਰਿਆਂ ਅਤੇ 1 ਬਿੱਲੀ ਦੀ ਤਸਕਰੀ ਕਰਨ ਦੇ ਦੋਸ਼ ਵਿੱਚ 1 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੋਮਵਾਰ ਨੂੰ ਚੈਨਲ ਨਿਊਜ਼ ਏਸ਼ੀਆ ਵੱਲੋਂ ਪ੍ਰਸਾਰਿਤ ਇੱਕ ਰਿਪੋਰਟ ਦੇ ਅਨੁਸਾਰ ਨੈਸ਼ਨਲ ਪਾਰਕਸ ਬੋਰਡ (ਈਪਾਰਕਸ) ਨੇ ਇਸ ਮਾਮਲੇ ਨੂੰ "ਜਾਨਵਰਾਂ ਦੀ ਤਸਕਰੀ ਦੇ ਹੁਣ ਤੱਕ ਦੇ ਸਭ ਤੋਂ ਗੰਭੀਰ ਮਾਮਲਿਆਂ ਵਿੱਚੋਂ ਇੱਕ" ਦੱਸਦੇ ਹੋਏ ਕਿਹਾ ਕਿ ਇੱਕ ਕਤੂਰਾ ਮ੍ਰਿਤਕ ਪਾਇਆ ਗਿਆ ਅਤੇ ਕੈਨਾਇਨ ਪਰਵੋਵਾਇਰਸ ਲਾਗ ਕਾਰਨ ਬਾਅਦ ਵਿਚ 18 ਹੋਰ ਦੀ ਮੌਤ ਹੋ ਗਈ।
ਖਬਰ ਅਨੁਸਾਰ ਗੋਬੀਸੁਵਰਨ ਪਰਮਨ ਸਿਵਨ (36) ਨੂੰ ਬਿਨਾਂ ਲਾਇਸੈਂਸ ਦੇ ਪਾਲਤੂ ਜਾਨਵਰਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਵਿਦੇਸ਼ ਤੋਂ ਲਿਆਉਣ ਅਤੇ ਇਸ ਪ੍ਰਕਿਰਿਆ ਦੌਰਾਨ ਇਨ੍ਹਾਂ ਜਾਨਵਰਾਂ ਨੂੰ ਬੇਲੋੜੀ ਤਕਲੀਫ ਪਹੁੰਚਾਉਣ ਨੂੰ ਲੈ ਕੇ ਜੇਲ੍ਹ ਦੀ ਸਜ਼ਾ ਸੁਣਾਈ ਗਈ। ਸਿਵਾਨ 18 ਅਕਤੂਬਰ 2022 ਨੂੰ 26 ਕਤੂਰਿਆਂ ਅਤੇ ਇੱਕ ਬਿੱਲੀ ਦੀ ਤਸਕਰੀ ਕਰਕੇ ਉਨ੍ਹਾਂ ਨੂੰ ਇੱਕ ਟਰੱਕ ਜ਼ਰੀਏ ਮਲੇਸ਼ੀਆ ਤੋਂ ਇੱਥੇ ਲਿਆਇਆ ਸੀ।