ਸਿੰਗਾਪੁਰ ''ਚ ਹਿੰਦੂ ਮੰਦਰ ਦੇ ਸਾਬਕਾ ਅਧਿਕਾਰੀ ''ਤੇ ਦੋਸ਼ ਤੈਅ

06/26/2020 5:48:02 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਹਿੰਦੂ ਮੰਦਰ ਦੇ ਸਾਬਕਾ ਅਧਿਕਾਰੀ 'ਤੇ ਇੱਥੋਂ ਦੀ ਇਕ ਅਦਾਲਤ ਵਿਚ ਦੋਸ਼ ਤੈਅ ਕੀਤੇ ਗਏ ਹਨ। ਜੋ ਧੋਖਾਧੜੀ ਸਮੇਤ ਹੋਰ ਅਪਰਾਧਾਂ ਦੇ ਲਈ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਮੰਦਰ ਦੇ ਬੋਰਡ ਦੇ ਮੈਂਬਰ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਅਖਬਾਰ 'ਸਟ੍ਰੇਟਸ ਟਾਈਮਜ਼' ਦੀ ਵੀਰਵਾਰ ਦੀ ਖਬਰ ਦੇ ਮੁਤਾਬਕ ਰਥ ਕ੍ਰਿਸ਼ਨਮ ਸੇਲਵਾਕੁਮਾਰ (64) 'ਤੇ ਬੁੱਧਵਾਰ ਨੂੰ ਦੋਸ਼ ਤੈਅ ਕੀਤੇ ਗਏ ਕਿ 9 ਮਈ, 2017 ਨੂੰ ਵਿਦੇਸ਼ੀ ਕਿਰਤ ਰੋਜ਼ਗਾਰ ਕਾਨੂੰਨ ਦੇ ਤਹਿਤ ਧੋਖਾਧੜੀ ਸਮੇਤ 10 ਅਪਰਾਧਾਂ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਉਹ ਸ਼੍ਰੀ ਵੀਰਮਕਲਿਯਾਮੰਨ ਮੰਦਰ ਦੇ ਸੰਚਾਲਨ ਬੋਰਡ ਦੇ ਮੈਂਬਰ ਦੇ ਤੌਰ 'ਤੇ ਕੰਮ ਕਰਦਾ ਰਿਹਾ। 

ਪੜ੍ਹੋ ਇਹ ਅਹਿਮ ਖਬਰ- 30 ਬੱਚਿਆਂ ਦੇ ਪਿਤਾ ਨੂੰ ਮਿਲੇ ਦੁਰਲੱਭ ਰਤਨ, ਬਣਿਆ ਕਰੋੜਪਤੀ 

ਖਬਰ ਮੁਤਾਬਕ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਸੇਲਵਾਕੁਮਾਰ 9 ਮਈ, 2017 ਤੋਂ 30 ਅਪ੍ਰੈਲ 2018 ਦੇ ਵਿਚ ਅਯੋਗ ਠਹਿਰਾਏ ਜਾਣ ਦੇ ਦੌਰਾਨ ਵੀ ਮਦਰ ਦੇ ਸਕੱਤਰ ਅਤੇ ਟਰਸੱਟੀ ਦੇ ਤੌਰ 'ਤੇ ਬਣਿਆ ਰਿਹਾ। ਮਾਮਲੇ ਵਿਚ ਅਗਲੀ ਸੁਣਵਾਈ 15 ਜੁਲਾਈ ਦੇ ਲਈ ਨਿਰਧਾਰਤ ਹੈ। ਅਯੋਗ ਰਹਿਣ ਦੌਰਾਨ ਸੰਚਾਲਕ ਬੋਰਡ ਦੇ ਮੈਂਬਰ ਜਾਂ ਪ੍ਰਮੁੱਖ ਅਧਿਕਾਰੀ ਜਾਂ ਧਾਰਮਿਕ ਸੰਗਠਨ ਦੇ ਟਰੱਸਟੀ ਦੇ ਤੌਰ 'ਤੇ ਕੰਮ ਕਰਨ ਦਾ ਦੋਸ਼ੀ ਪਾਏ ਜਾਣ 'ਤੇ ਸੇਲਵਾਕੁਮਾਰ 'ਤੇ 10,000 ਸਿੰਗਾਪੁਰੀ ਡਾਲਰ ਦਾ ਜ਼ੁਰਮਾਨਾ ਜਾਂ 3 ਸਾਲ ਦੀ ਸਜ਼ਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਖਬਰ ਮੁਤਾਬਕ 8 ਮਹੀਨੇ ਦੀ ਜਾਂਚ ਵਿਚ ਮੰਦਰ ਦੀ ਰਾਸ਼ੀ ਦੇ ਪ੍ਰਬੰਧਨ ਵਿਚ ਗੰਭੀਰ ਧੋਖਾਧੜੀ ਦਾ ਪਤਾ ਲੱਗਣ ਦੇ ਬਾਅਦ ਧਾਰਮਿਕ ਸੰਗਠਨਾਂ ਦੇ ਕਮਿਸ਼ਨਰ ਨੇ ਸੇਲਵਾਕੁਮਾਰ ਸਮੇਤ ਮੰਦਰ ਦੇ ਪ੍ਰਮੁੱਖ ਬੋਰਡ ਮੈਂਬਰਾਂ ਨੂੰ 30 ਅਪ੍ਰੈਲ, 2018 ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ।


Vijay Kumar Chopra

Chief Editor

Related News