ਸਿੰਗਾਪੁਰ ''ਚ ਭਾਰਤੀ ਮੂਲ ਦੇ ਸਾਬਕਾ ਪੁਲਸਕਰਮੀ ਨੂੰ ਜੇਲ ਦੀ ਸਜ਼ਾ

Tuesday, Aug 13, 2019 - 04:26 PM (IST)

ਸਿੰਗਾਪੁਰ ''ਚ ਭਾਰਤੀ ਮੂਲ ਦੇ ਸਾਬਕਾ ਪੁਲਸਕਰਮੀ ਨੂੰ ਜੇਲ ਦੀ ਸਜ਼ਾ

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਪੁਲਸ ਬਲ ਵਿਚ ਭਾਰਤੀ ਮੂਲ ਦੇ ਇਕ ਸਾਬਕਾ ਕਰਮਚਾਰੀ ਨੂੰ ਨਾਬਾਲਗ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਮਾਮਲੇ ਵਿਚ 2 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸਾਬਕਾ ਪੁਲਸ ਕਰਮੀ ਏ.ਆਰ.ਅਰੂਣ ਪ੍ਰਸ਼ਾਂਤ (25) ਨੇ ਪੰਜ ਪੀੜਤਾਂ ਵਿਚੋਂ 3 ਦਾ ਯੌਨ ਸ਼ੋਸ਼ਣ ਕੀਤਾ, ਜਿਨ੍ਹਾਂ ਦੀ ਉਮਰ 12 ਤੋਂ 15 ਸਾਲ ਦੇ ਵਿਚ ਸੀ।

ਦੋਸ਼ੀ ਨੇ ਆਪਣੇ ਮੋਬਾਈਲ ਫੋਨ ਨਾਲ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਸਨ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਜ਼ਿਲਾ ਜੱਜ ਕੇਸਲਰ ਸੋਹ ਨੇ ਉਸ ਨੂੰ ਕਿਹਾ,''ਮੈਨੂੰ ਆਸ ਹੈ ਕਿ ਤੁਹਾਨੂੰ ਇਸ ਦਾ ਅਹਿਸਾਸ ਹੋਵੇਗਾ ਕਿ 5 ਕੁੜੀਆਂ ਨੂੰ ਤੁਸੀਂ ਕਿੰਨਾ ਨੁਕਸਾਨ ਪਹੁੰਚਾਇਆ।'' ਸਜ਼ਾ ਸੁਣਾਉਂਦੇ ਸਮੇਂ ਤਿੰਨ ਨਾਬਾਲਗ ਕੁੜੀਆਂ ਅਤੇ ਕੁਝ ਅਣਜਾਣ ਔਰਤਾਂ ਨਾਲ ਇਸੇ ਤਰ੍ਹਾਂ ਦੇ ਅਪਰਾਧ ਲਈ 21 ਹੋਰ ਦੋਸ਼ਾਂ 'ਤੇ ਵਿਚਾਰ ਕੀਤਾ ਗਿਆ।


author

Vandana

Content Editor

Related News