ਸਿੰਗਾਪੁਰ ''ਚ ਕੋਰੋਨਾ ਦੇ 277 ਨਵੇਂ ਮਾਮਲੇ ਆਏ ਸਾਹਮਣੇ
Friday, Jul 24, 2020 - 05:34 PM (IST)
ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 277 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 49,375 ਹੋ ਗਈ ਹੈ। ਨਵੇਂ ਪੀੜਤ ਹੋਣ ਵਾਲੇ ਲੋਕਾਂ ਵਿਚ ਜ਼ਿਆਦਾਤਰ ਵਿਦੇਸ਼ੀ ਕਾਮੇ ਹਨ। ਸਿਹਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਮੰਤਰਾਲਾ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ ਹੁਣ 49,375 ਹੋ ਗਈ ਹੈ ਅਤੇ ਹੁਣ ਤੱਕ 45,015 ਕੋਰੋਨਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਵਿਚ 220 ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਸ ਵਿਚ ਭਾਰਤ ਤੋਂ 11 ਅਤੇ 12 ਜੁਲਾਈ ਨੂੰ ਪਰਤੇ 5 ਲੋਕਾਂ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਸਾਰਿਆਂ ਵਿਚ ਵਾਇਰਸ ਦੇ ਲੱਛਣ ਪਾਏ ਗਏ ਹਨ। ਇਸ ਨੇ ਕਿਹਾ ਹੈ ਕਿ ਵੀਰਵਾਰ ਨੂੰ ਜਿਨ੍ਹਾਂ 137 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਨ੍ਹਾਂ ਦੀ ਹਾਲਤ ਜਾਂ ਤਾਂ ਸਥਿਰ ਹੈ ਜਾਂ ਉਨ੍ਹਾਂ ਵਿਚ ਸੁਧਾਰ ਹੈ। 3919 ਲੋਕਾਂ ਨੂੰ ਇਕਾਂਤਵਾਸ ਕੇਂਦਰਾਂ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਵਿਚ ਘੱਟ ਲੱਛਣ ਹਨ ਅਤੇ ਕਲੀਨੀਕਲ ਰੂਪ ਤੋਂ ਠੀਕ ਹਨ ਪਰ ਉਹ ਹੁਣ ਵੀ ਕੋਰਾਨਾ ਪੀੜਤ ਹਨ।