ਸਿੰਗਾਪੁਰ : ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਹੋਈ 23,336 ਅਤੇ 20 ਲੋਕਾਂ ਦੀ ਮੌਤ

05/10/2020 3:59:19 PM

ਸਿੰਗਾਪੁਰ- ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 876 ਨਵੇਂ ਮਾਮਲੇ ਆਉਣ ਦੇ ਬਾਅਦ ਇੱਥੇ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 23,336 ਹੋ ਗਈ। ਨਵੇਂ ਮਾਮਲਿਆਂ ਵਿਚ ਸਿੰਗਾਪੁਰ ਦੇ ਤਿੰਨ ਨਾਗਰਿਕ ਜਾਂ ਸਥਾਈ ਨਿਵਾਸੀ ਹਨ ਜਦਕਿ ਬਾਕੀ ਲੋਕ ਵਰਕ ਪਰਮਿਟ ਵਾਲੇ ਵਿਦੇਸ਼ੀ ਨਾਗਰਿਕ ਹਨ। 
ਸਿੰਗਾਪੁਰ ਸਿਹਤ ਮੰਤਰੀ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਨਫੈਕਟਡ ਲੋਕਾਂ ਦੀ ਗਿਣਤੀ 23,336 ਪੁੱਜ ਗਈ ਹੈ ਅਤੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਾਇਰਸ ਇਨਫੈਕਟਡ ਲੋਕਾਂ ਵਿਚ ਜ਼ਿਆਦਾਤਰ ਡੋਰਮੈਟਰੀ ਵਿਚ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਹਨ। ਡੋਰਮੈਟਰੀ ਇਕ ਅਜਿਹੇ ਕਮਰੇ ਨੂੰ ਕਹਿੰਦੇ ਹਨ, ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਵਿਚ ਬਿਸਤਰੇ ਲੱਗੇ ਹੁੰਦੇ ਹਨ ਅਤੇ ਉਸ ਵਿਚ ਰਹਿਣ ਵਾਲੇ ਲੋਕਾਂ ਲਈ ਇਕ ਸਾਂਝੀ ਟਾਇਲਟ ਹੁੰਦੀ ਹੈ।

ਰਿਪੋਰਟ ਮੁਤਾਬਕ ਵਾਇਰਸ ਦੀ ਰੋਕਥਾਮ ਲਈ ਇਕ ਮਹੀਨੇ ਤੋਂ ਜ਼ਿਆਦਾ ਸਰਕਿਟ ਬਰੇਕਰ ਮਿਆਦ ਵਿਚ ਰਹਿਣ ਦੇ ਬਾਅਦ ਸਿੰਗਾਪੁਰ ਵਿਚ 12 ਮਈ ਤੋਂ ਕੁੱਝ ਵਪਾਰਕ ਖੇਤਰ ਖੁੱਲ੍ਹਣਗੇ। ਦੇਸ਼ ਵਿਚ ਹੁਣ ਤੱਕ ਕੋਵਿਡ-19 ਕਾਰਨ 20 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਤੱਕ  ਕੋਵਿਡ-19 ਦੇ 2,296 ਮਰੀਜ਼ ਇਨਫੈਕਟਡ ਮੁਕਤ ਹੋ ਚੁੱਕੇ ਹਨ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆ ਵਿਚ 2,79,311 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਜਦਕਿ 40 ਲੱਖ ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਡ ਹੋਏ ਹਨ।


Lalita Mam

Content Editor

Related News