ਸਿੰਗਾਪੁਰ : ਨਸਲੀ ਵਿਤਕਰਾ ਵਧਾਉਣ ਸਬੰਧੀ ਮਾਮਲੇ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

Monday, Feb 08, 2021 - 04:51 PM (IST)

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਨਸਲੀ ਵਿਤਕਰੇ ਨੂੰ ਵਧਾਵਾ ਦੇਣ ਦੇ ਦੋਸ ਵਿਚ 52 ਸਾਲਾ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਸੋਮਵਾਰ ਨੂੰ ਦੋ ਹਫਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਮੀਡੀਆ ਵਿਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਉਕਤ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਦੇਸ਼ ਵਿਚ ਮਲਯ ਦੇ ਲੋਕਾਂ ਨੂੰ ਹਾਸ਼ੀਏ 'ਤੇ ਰੱਖਣਾ ਚਾਹੁੰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੀ ਮੰਗ, ਮਿਆਂਮਾਰ ਨਜ਼ਰਬੰਦ ਕੀਤੇ ਆਸਟ੍ਰੇਲੀਆਈ ਵਿਅਕਤੀ ਨੂੰ ਕਰੇ ਰਿਹਾਅ 

ਸਟ੍ਰੇਟਸ ਟਾਈਮਜ਼ ਵਿਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਸਿਰਾਜੁਦੀਨ ਅਬਦੁੱਲ ਮਜੀਦ ਨੂੰ ਨਸਲੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨਸਲ ਦੇ ਆਧਾਰ 'ਤੇ ਦੋ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਨੂੰ ਵਧਾਵਾ ਦੇਣ ਦਾ ਦੋਸ਼ੀ ਪਾਇਆ ਗਿਆ। ਖ਼ਬਰ ਵਿਚ ਕਿਹਾ ਗਿਆ ਕਿ ਦੁਸ਼ਮਣੀ ਨੂੰ ਵਧਾਵਾ ਦੇਣ ਲਈ ਇਸੇ ਤਰ੍ਹਾਂ ਦੇ ਦੋ ਹੋਰ ਦੋਸ਼ਾਂ ਵਿਚ ਵੀ ਮਜੀਦ ਨੂੰ ਦੋਸ਼ੀ ਪਾਇਆ ਗਿਆ। 

ਪੜ੍ਹੋ ਇਹ ਅਹਿਮ ਖਬਰ - ਭਾਰਤੀ ਜੋੜੇ ਨੇ ਸਾੜੀ-ਧੋਤੀ 'ਚ ਬਰਫ 'ਚ ਲਗਾਈ ਦੌੜ, ਵੀਡੀਓ ਵਾਇਰਲ

ਪਿਛਲੇ ਸਾਲ ਮਜੀਦ ਨੇ 12 ਅਤੇ 13 ਜੂਨ ਨੂੰ ਤਿੰਨ ਲੋਕਾਂ ਨੂੰ ਸੰਦੇਸ਼ ਭੇਜੇ ਸਨ ਜਿਹਨਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੱਤਾਧਾਰੀ ਪਾਰਟੀ 'ਮਲਯ ਭਾਈਚਾਰੇ ਨੂੰ ਘੱਟ ਗਿਣਤੀਆਂ ਤੋਂ ਵੀ ਹੇਠਲਾ ਦਰਜਾ ਦੇਣਾ ਚਾਹੁੰਦੀ ਹੈ' ਅਤੇ ਦੇਸ਼ ਦੇ ਮੂਲ ਵਸਨੀਕ ਮਲਯ ਭਾਈਚਾਰੇ ਦੇ ਲੋਕਾਂ ਵਿਚਾਲੇ ਹੋਰ ਨਸਲ ਦੇ ਲੋਕਾਂ ਦੀ ਘੁਸਪੈਠ ਕਰਾਉਣਾ ਚਾਹੁੰਦੀ ਹੈ। ਉਹਨਾਂ ਨੇ ਇਹਨਾਂ ਸੰਦੇਸ਼ਾਂ ਨੂੰ ਹੋਰ ਲੋਕਾਂ ਨਾਲ ਸਾਂਝਾ ਕਰਨ ਲਈ ਕਿਹਾ ਸੀ। ਇਹਨਾਂ ਵਿਚੋਂ ਇਕ ਵਿਅਕਤੀ ਨੇ ਬਾਅਦ ਵਿਚ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।


Vandana

Content Editor

Related News