ਸਿੰਧ ਸਰਕਾਰ ਦੀ ਨਵੀਂ ਪਹਿਲ : ਦੰਗਿਆਂ ’ਚ ਸੜ੍ਹੇ ਦੋਪਹੀਆ ਵਾਹਨ ਮਾਲਕਾਂ ਨੂੰ ਸਰਕਾਰ ਦੇਵੇਗੀ ਨਵੇਂ ਵਾਹਨ

Friday, Jun 02, 2023 - 10:54 AM (IST)

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਫੈਲੀ ਹਿੰਸਾ ਤੇ ਦੰਗਿਆ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੇ ਦੋਪਹੀਆਂ ਵਾਹਨ ਦੰਗਾਕਾਰਾਂ ਨੇ ਸਾੜ ਦਿੱਤੇ ਸੀ। ਇਸ ਸਬੰਧੀ ਪਾਕਿਸਤਾਨ ਦੇ ਰਾਜ ਸਿੰਧ ਦੀ ਸਰਕਾਰ ਨੇ ਜਿੰਨਾਂ ਲੋਕਾਂ ਦੇ ਦੋਪਹੀਆਂ ਵਾਹਨ ਸੜ੍ਹ ਗਏ ਸੀ, ਨੂੰ ਨਵੇਂ ਮੋਟਰਸਾਈਕਲ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ

ਸੂਤਰਾਂ ਅਨੁਸਾਰ ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਸਲਾਹਕਾਰ ਮੁਰਤਜ਼ਾ ਵਹਾਬ ਨੇ ਐਲਾਨ ਕੀਤਾ ਹੈ ਕਿ 9 ਮਈ ਨੂੰ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਪ੍ਰਾਇਵੇਟ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ। ਉਨ੍ਹਾਂ ਨੇ ਕਿਹਾ ਕਿ ਜਿੰਨਾਂ ਲੋਕਾਂ ਦੇ ਦੋ ਪਹੀਆਂ ਵਾਹਨ 9 ਮਈ ਨੂੰ ਦੰਗਿਆਂ ਦੇ ਕਾਰਨ ਸੜ ਗਏ ਸੀ, ਉਨ੍ਹਾਂ ਨੂੰ ਸਰਕਾਰ ਨਵੇਂ ਦੋ ਪਹੀਆਂ ਵਾਹਨ ਮੁਫ਼ਤ ’ਚ ਦੇਵੇਗੀ।

ਇਹ ਵੀ ਪੜ੍ਹੋ-  ਤੰਬਾਕੂ ਦੀ ਗ੍ਰਿਫ਼ਤ ’ਚ ਪੰਜਾਬ, 13 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਹੋਏ ਕੈਂਸਰ ਦਾ ਸ਼ਿਕਾਰ

ਉਨ੍ਹਾਂ ਕਿਹਾ ਕਿ ਇਸ ਸਮੇਂ ਤੱਕ ਸਾਡੇ ਕੋਲ 313 ਦੋ ਪਹੀਆਂ ਵਾਹਨਾਂ ਦੇ ਸੜਨ ਦੀਆਂ ਸ਼ਿਕਾਇਤਾਂ ਹਨ ਅਤੇ ਜਿੰਨਾਂ ਲੋਕਾਂ ਨੇ ਅਜੇ ਤੱਕ ਇਸ ਸਬੰਧੀ ਜਾਣਕਾਰੀ ਪੁਲਸ ਨੂੰ ਨਹੀਂ ਦਿੱਤੀ, ਉਹ ਤੁਰੰਤ ਪੁਲਸ ਨੂੰ ਲਿਖਤੀ ਸੂਚਿਤ ਕਰਨ। ਜਿਨ੍ਹਾਂ ਲੋਕਾਂ ਦੀ ਪੁਲਸ ਦੇ ਕੋਲ ਰਿਪੋਰਟ ਦਰਜ ਹੋਵੇਗੀ। ਉਨ੍ਹਾਂ ਨੂੰ ਹੀ ਇਹ ਮੁਫ਼ਤ ਦੋਪਹੀਆਂ ਵਾਹਨ ਦਿੱਤੇ ਜਾਣਗੇ। ਇਹ ਕੰਮ ਜੂਨ ਮਹੀਨੇ ਵਿਚ ਹੀ ਪੂਰਾ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News