ਪਾਕਿ ਮੰਤਰੀ ਦਾ ਅਜੀਬ ਦਾਅਵਾ, ਸਾਡੀ ਸਰਕਾਰ ਨੇ ਬਣਾਇਆ ਹੈ ਗੂਗਲ ਮੈਪ (ਵੇਖੋ ਵੀਡੀਓ)

03/28/2021 11:44:58 AM

ਸਿੰਧ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਬੇਤੁੱਕੇ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਹੀ ਮੁਲਕ ਦੇ ਸਿੰਧ ਸੂਬੇ ਤੋਂ ਆਈ. ਟੀ. ਮੰਤਰੀ ਨੇ ਇਮਰਾਨ ਖਾਨ ਨੂੰ ਵੀ ਇਸ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਸਿੰਧ ਵਿਧਾਨ ਸਭਾ ਅੰਦਰ ਮੰਤਰੀ ਸਾਹਿਬ ਨੇ ਅਜਿਹੀ ਗੱਲ ਕੀਤੀ, ਜਿਸ ਉੱਤੇ ਖੁਦ ਪਾਕਿਸਤਾਨ ਦੇ ਲੋਕ ਵੀ ਵਿਸ਼ਵਾਸ ਨਹੀਂ ਕਰ ਰਹੇ। ਆਈ.ਟੀ. ਮੰਤਰੀ ਤੈਮੂਰ ਤਾਲਪੁਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਗੂਗਲ ਮੈਪਸ 'ਚ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਗੂਗਲ ਮੈਪਸ ਦੇ ਵਿੱਚ ਲਾਲ ਅਤੇ ਸਫੈਦ ਟਰੈਫਿਕ ਲਾਈਨਜ਼ ਉਨ੍ਹਾਂ ਦੀ ਸਰਕਾਰ ਨੇ ਹੀ ਵਿਕਸਤ ਕੀਤੀਆਂ ਹਨ। ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਧਾਨ ਸਭਾ ਅੰਦਰ ਮੌਜੂਦ ਹਰ ਸਖਸ਼ ਆਪਣਾ ਹਾਸਾ ਨਹੀਂ ਰੋਕ ਪਾਇਆ।

ਇਹ ਵੀ ਪੜ੍ਹੋ: ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਹੋਣ ਵਾਲੇ ਕੁੱਤਿਆਂ, ਘੋੜਿਆਂ ਨੂੰ ਪੈਨਸ਼ਨ ਦੇਵੇਗਾ ਪੋਲੈਂਡ

 

 

ਮੰਤਰੀ ਇਥੇ ਹੀ ਨਹੀਂ ਰੁਕੇ ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਸਾਡੀ ਸਰਕਾਰ ਨੇ ਮੈਪਸ 'ਚ ਉਹ ਲਾਈਨਜ਼ ਵਿਕਸਤ ਕੀਤੀਆਂ ਹਨ ਅਤੇ ਗੂਗਲ ਇੰਕ ਨੂੰ ਸੌਂਪ ਦਿੱਤੀਆਂ। ਇਨ੍ਹਾਂ ਲਾਈਨਜ਼ ਦਾ ਨਾ ਸਿਰਫ਼ ਆਮ ਨਾਗਰਿਕ ਫਾਇਦਾ ਲੈ ਰਹੇ ਹਨ, ਸਗੋਂ ਗੂਗਲ ਇੰਕ ਵਾਲਿਆਂ ਨੂੰ ਵੀ ਇਸਦਾ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੀ ਗੂਗਲ ਟਰੈਫੀਕ ਮੈਨੇਜਮੈਂਟ ਸਿਸਟਮ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦੀਆਂ ਇਹ ਗੱਲਾਂ ਸੁਣ ਲੋਕ ਉਥੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ।

ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤੈਮੁਰ ਤਾਲਪੁਰ ਕਹਿੰਦੇ ਹਨ, 'ਜਦੋਂ ਤੁਸੀਂ ਟਰੈਫਿਕ ਦੇ ਬਾਰੇ ਵਿਚ ਗੂਗਲ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਰਸਤੇ ਵਿਚ ਕਿੱਥੇ ਟਰੈਫਿਕ ਹੈ, ਕਿੱਥੇ ਲਾਲ ਲਾਈਨ ਹੈ ਅਤੇ ਕਿੱਥੇ ਸਫੈਦ ਲਾਈਨ ਹੈ ਅਤੇ ਇਹ ਸਿਸਟਮ ਸਿੰਧ ਸਰਕਾਰ ਨੇ ਵਿਕਸਿਤ ਕੀਤਾ ਹੈ। ਇਹ ਵੀ ਸਿੰਧ ਸਰਕਾਰ ਨੇ ਬਣਾ ਕੇ ਉਨ੍ਹਾਂ ਨੂੰ ਦਿੱਤਾ ਹੈ, ਜਿਸ ਜ਼ਰੀਏ ਗੂਗਲ ਵੀ ਫ਼ਾਇਦਾ ਚੁੱਕ ਰਿਹਾ ਹੈ।’ ਆਪਣੇ ਭਾਸ਼ਣ ਨੂੰ ਖ਼ਤਮ ਕਰਦੇ ਹੋਏ ਉਹ ਵਿਰੋਧੀ ਧਿਰ ਨੂੰ ਕਹਿੰਦੇ ਹਨ ਕਿ ਉਹ ਵੀ ਇਸ ਸਿਸਟਮ ਦਾ ਲਾਭ ਚੁੱਕਣ।

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ

ਸੋਸ਼ਲ ਮੀਡੀਆ ’ਤੇ ਮੰਤਰੀ ਦੇ ਭਾਸ਼ਣ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ’ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। 

ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News