ਪਾਕਿਸਤਾਨ ’ਚ ਕੁੱਤਿਆਂ ਕਾਰਨ ਗਈ 2 ਵਿਧਾਇਕਾਂ ਦੀ ਕੁਰਸੀ, ਅਦਾਲਤ ਨੇ ਕੀਤੇ ਬਰਖ਼ਾਸਤ

Saturday, Mar 20, 2021 - 03:54 PM (IST)

ਪਾਕਿਸਤਾਨ ’ਚ ਕੁੱਤਿਆਂ ਕਾਰਨ ਗਈ 2 ਵਿਧਾਇਕਾਂ ਦੀ ਕੁਰਸੀ, ਅਦਾਲਤ ਨੇ ਕੀਤੇ ਬਰਖ਼ਾਸਤ

ਇਸਲਾਮਾਬਾਦ : ਪਾਕਿਸਤਾਨ ਵਿਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਚੋਣ ਹਲਕੇ ਦੇ ਅੰਦਰ ਘੁੰਮਣ ਵਾਲੇ ਕੁੱਤਿਆਂ ਦੀ ਵਜ੍ਹਾ ਨਾਲ ਪਾਕਿਸਤਾਨ ਵਿਚ ਵਿਰੋਧੀ ਧਿਰ ਪੀ.ਪੀ.ਪੀ. (ਪਾਕਿਸਤਾਨ ਪੀਪਲਸ ਪਾਰਟੀ) ਦੇ 2 ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਂਬਰੀ ਮੁਅੱਤਲ ਕਰ ਦਿੱਤੀ ਗਈ ਹੈ। ਇਸ ਵਜ੍ਹਾ ਨਾਲ ਪਾਰਟੀ ਦੀ ਸੈਨੇਟਰ ਸ਼ੇਰੀ ਰਹਿਮਾਨ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਚਿੰਤਾਜਨਕ ਦੱਸਿਆ ਹੈ। 

ਇਹ ਵੀ ਪੜ੍ਹੋ: ਪਾਕਿਸਤਾਨ ’ਚ ਹਿੰਦੂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

ਸਿੰਧ ਹਾਈਕੋਰਟ ਦੀ ਸੂਕਰ ਬੈਂਚ ਨੇ ਵੀਰਵਾਰ ਨੂੰ ਇਨ੍ਹਾਂ ਦੋਵਾਂ ਨੇਤਾਵਾਂ ਦੀ ਮੈਂਬਰਸ਼ਿਪ ਨੂੰ ਮੁਅੱਤਲ ਕੀਤਾ ਸੀ। ਸਿੰਧ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੂਬਾ ਅਸੈਂਬਲੀ ਦੇ ਰਾਤਾ ਡੇਰੋ ਅਤੇ ਜਮਸ਼ੋਰੋ ਚੋਣ ਹਲਕਿਆਂ ਦੇ ਅੰਦਰ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਇਨ੍ਹਾਂ ਵਿਧਾਨ ਸਭਾ ਖੇਤਰਾਂ ਤੋਂ ਚੁਣੇ ਗਏ ਨੁਮਾਇੰਦੇ ਆਪਣੇ ਹਲਕੇ ਦੇ ਗ਼ਰੀਬ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਨਾਕਾਮ ਰਹੇ ਹਨ। ਇਸ ਨੂੰ ਦੇਖਦੇ ਹੋਏ ਰਾਤਾ ਅਤੇ ਜਮਸ਼ੋਰੋ ਤੋਂ ਚੁਣੇ ਗਏ ਵਿਧਾਇਕਾਂ ਦੀ ਸਟੇਟ ਅਸੈਂਬਲੀ ਮੈਂਬਰਸ਼ਿਪ ਮੁਅੱਤਲ ਕੀਤੀ ਜਾਂਦੀ ਹੈ। ਅਦਾਲਤ ਵੱਲੋਂ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਲਦ ਜਾਰੀ ਹੋਵੇ। ਅਦਾਲਤ ਵੱਲੋਂ ਆਪਣੇ ਫ਼ੈਸਲੇ ਦੌਰਾਨ ਸਿੰਧ ਅਸੈਂਬਲੀ ਦੇ ਸਕੱਤਰ ਨੂੰ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਨਾ ਕਰਨ।

ਇਹ ਵੀ ਪੜ੍ਹੋ: ਜਹਾਜ਼ ’ਚ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕੇ ਅਮਰੀਕੀ ਰਾਸ਼ਟਰਪਤੀ , ਵੇਖੋ ਵੀਡੀਓ

ਇਹ ਤਾਂ ਹੋਈ ਅਦਾਲਤੀ ਫ਼ੈਸਲੇ ਦੀ ਗੱਲ ਹੁਣ ਇਸ ਦੇ ਨਾਲ ਹੀ ਦੱਸ ਦੇਈਏ ਕਿ ਹਾਈਕੋਰਟ ਵੱਲੋਂ ਸੂਬੇ ਦੇ ਸਾਰੇ ਹੀ ਵਿਧਾਇਕਾਂ ਨੂੰ ਵੀ ਇਸ ਸਬੰਧ ਵਿਚ ਚੌਕਸ ਰਹਿਣ ਲਈ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਜਿਨ੍ਹਾਂ ਵਿਧਾਇਕਾਂ ਦੀ ਮੈਂਬਰੀ ਮੁਅੱਤਲ ਕੀਤੀ ਗਈ ਹੈ ਉਨ੍ਹਾਂ ਵਿਚ ਪੀ.ਪੀ.ਪੀ. ਦੇ ਫਰਯਾਲ ਤਾਲਪੁਰ ਅਤੇ ਮਲਿਕ ਅਸਦ ਸਿਕੰਦਰ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਪੁਰਸ਼ ਪਾਕਿ ਸਮੇਤ ਇਨ੍ਹਾਂ 4 ਦੇਸ਼ਾਂ ਦੀਆਂ ਔਰਤਾਂ ਨਾਲ ਨਹੀਂ ਕਰਵਾ ਸਕਣਗੇ ਵਿਆਹ

ਪੀ.ਪੀ.ਪੀ. ਨੇ ਜਤਾਇਆ ਇਤਰਾਜ਼
ਇਸ ਫ਼ੈਸਲੇ ਦੇ ਬਾਅਦ ਬਿਲਾਵਲ ਭੁੱਟੋ ਦੀ ਪੀ.ਪੀ.ਪੀ. (ਪਾਕਿਸਤਾਨ ਪੀਪਲਸ ਪਾਰਟੀ) ਨੇ ਇਤਰਾਜ਼ ਜਤਾਇਆ ਹੈ। ਪਾਰਟੀ ਦੇ ਸੈਨੇਟਰ ਸ਼ੇਰੀ ਰਹਿਮਾਨ ਨੇ ਮੀਡੀਆ ਵਿਚ ਸਵਾਲ ਕੀਤਾ, ‘ਕੀ ਪ੍ਰਧਾਨ ਮੰਤਰੀ ਇਮਰਾਨ ਦੇ ਚੋਣ ਹਲਕੇ ਵਿਚ ਕੁੱਤੇ ਨਹੀਂ ਕੱਟਦੇ? ਸੰਸਦ ਦੀ ਗਰਿਮਾ ਨੂੰ ਬਣਾਈ ਰੱਖਣਾ ਚਾਹੀਦਾ ਹੈ। ਕੋਈ ਵੀ ਮੈਂਬਰ ਇਹ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਉਨ੍ਹਾਂ ਦੇ ਖੇਤਰ ਵਿਚ ਹੋਣ।’ ਉਨ੍ਹਾਂ ਨੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ 2020 ਵਿਚ 90 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ, ਪਰ ਕਿਸੇ ਨੇ ਕੋਈ ਸਵਾਲ ਨਹੀਂ ਖੜ੍ਹਾ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ਕੀ ਕੁੱਤਿਆਂ ਦੇ ਵੱਢਣ ਦੀ ਵਜ੍ਹਾ ਨਾਲ ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਕਿਸੇ ਹੋਰ ਮੈਂਬਰ ਦੀ ਮੈਂਬਬਸ਼ਿਪ ਮੁਅੱਤਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਸਮਾਗਮ ਦਾ ਸ਼ਾਨਦਾਰ ਆਗਾਜ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News