ਪੇਸ਼ਾਵਰ ’ਚ ਸਿੱਖਾਂ ਨੂੰ ਜਲਦ ਮਿਲੇਗਾ ਪਹਿਲਾ ਪਬਲਿਕ ਸਕੂਲ, 90 ਫੀਸਦੀ ਕੰਮ ਹੋ ਚੁੱਕੈ ਪੂਰਾ

03/24/2022 3:47:51 PM

ਗੁਰਦਾਸਪੁਰ/ਪੇਸ਼ਾਵਰ (ਜ. ਬ.)-ਪੇਸ਼ਾਵਰ ਦੇ ਪੁਰਾਣੇ ਸ਼ਹਿਰ ਜੋਗਲ ਮੁਹੱਲਾ ’ਚ ਸਿੱਖ ਫਿਰਕੇ ਵੱਲੋਂ ਜ਼ਮੀਨ ਦੇ ਜਿਸ ਟੁਕੜੇ ਨੂੰ ਖਰੀਦ ਕੇ ਸਿੱਖਾਂ ਦੇ ਬੱਚਿਆਂ ਲਈ ਪਬਲਿਕ ਸਕੂਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਉਸ ਦਾ ਕੰਮ ਹੁਣ ਜਲਦ ਹੀ ਪੂਰਾ ਹੋਣ ਵਾਲਾ ਹੈ। ਪਾਕਿਸਤਾਨ ’ਚ ਇਹ ਪਹਿਲਾ ਸਿੱਖਾਂ ਦਾ ਸਰਕਾਰੀ ਸਕੂਲ ਹੋਵੇਗਾ। ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਬਾਹਰ ਰਹਿਣ ਵਾਲੀ ਇਕ ਸਿੱਖ ਔਰਤ ਨੇ 20 ਲੱਖ ਰੁਪਏ ਦਾ ਦਾਨ ਸਕੂਲ ਨਿਰਮਾਣ ਲਈ ਦਿੱਤਾ, ਜਿਸ ਨਾਲ ਪੇਸ਼ਾਵਰ ਦੇ ਸਿੱਖ ਫਿਰਕਾ ਸਮੇਤ ਹੋਰ ਗ਼ੈਰ-ਮੁਸਲਿਮ ਬੱਚਿਆਂ ਲਈ ਸਕੂਲ ਸ਼ੁਰੂ ਕਰਨ ਲਈ 8 ਮਰਲੇ ਜ਼ਮੀਨ ਖਰੀਦ ਕੀਤੀ ਗਈ। ਬਾਅਦ ’ਚ ਖੈਬਰ-ਪਖਤੂਨਖਵਾ ਸਰਕਾਰ ਨੇ ਸਕੂਲ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਇਹ ਪੂਰੇ ਪਾਕਿਸਤਾਨ ’ਚ ਪਹਿਲਾ ਪ੍ਰੋਜੈਕਟ ਹੋਵੇਗਾ, ਜਿਥੇ ਸਿੱਖਾਂ ਸਮੇਤ ਹੋਰ ਗ਼ੈਰ-ਮੁਸਲਿਮ ਬੱਚਿਆਂ ਨੂੰ ਵਧੀਆ ਵਾਤਾਵਰਣ ’ਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਦਿੱਤੀ ਗਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ

ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰਾ ਡਬਗਰੀ ’ਚ ਇਕ ਐੱਨ. ਜੀ. ਓ. ਦੀ ਮਦਦ ਨਾਲ ਸਿੱਖ ਬੱਚਿਆਂ ਲਈ ਸਕੂਲ ਚਲਾਉਂਦਾ ਸੀ, ਜਿਸ ’ਚ 300 ਗ਼ੈਰ-ਮੁਸਲਿਮ ਬੱਚੇ ਸਿੱਖਿਆ ਪ੍ਰਾਪਤ ਕਰਦੇ ਸਨ ਪਰ ਸਕੂਲ ਦੀ ਇਮਾਰਤ ਦੇ ਮਾਲਕ ਵੱਲੋਂ ਇਮਾਰਤ ਖਾਲੀ ਕਰਵਾ ਲਏ ਜਾਣ ਕਾਰਨ ਸਾਲ 2013 ’ਚ ਇਹ ਸਕੂਲ ਬੰਦ ਹੋ ਗਿਆ ਸੀ ਪਰ ਹੁਣ ਬਣ ਰਹੇ ਸਕੂਲ ਦੀ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਇਮਾਰਤ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਸਾਲ ਹੀ ਇਹ ਸਕੂਲ ਹੋਂਦ ’ਚ ਆ ਜਾਵੇਗਾ।
 


Manoj

Content Editor

Related News