ਇਟਲੀ ਦੇ ਸਿੱਖ 3 ਕਰੋੜ ਨਾਲ ਬਣਾਉਣਗੇ ਲੰਗਰ ਹਾਲ ਦੀ ਆਲੀਸ਼ਾਨ ਇਮਾਰਤ

Tuesday, Jul 13, 2021 - 10:51 AM (IST)

ਮਿਲਾਨ/ਇਟਲੀ (ਸਾਬੀ ਚੀਨੀਆ) ਸੈਂਟਰ ਇਟਲੀ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਲੰਗਰ ਹਾਲ ਦੀ ਨਵੀਂ ਬਣ ਰਹੀ ਇਮਾਰਤ ਦਾ ਨੀਂਹ ਪੱਥਰ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਵਲੋਂ ਰੱਖਿਆ ਗਿਆ। 3 ਕਰੋੜ ਦੇ ਕਰੀਬ ਭਾਰਤੀ ਰੁਪਈਆਂ ਨਾਲ ਬਣ ਰਹੀ ਇਸ ਬਿਲਡਿੰਗ ਦੀਆ ਸੇਵਾਵਾਂ ਨੂੰ ਲੈਕੇ ਇਲਾਕੇ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।  

PunjabKesari

ਨੀਂਹ ਪੱਥਰ ਰੱਖਣ ਮੌਕੇ ਰੋਮ ਇਲਾਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਤੋਂ ਇਲਾਵਾ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂ ਵੀ ਮੌਜੂਦ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ  ਮੁਕੰਮਲ ਪੂਰਾ ਕਰਨ ਲਈ ਕਰੀਬ ਤਿੰਨ ਕਰੋੜ ਭਾਰਤੀ ਰੁਪਈਆਂ ਦੇ ਖਰਚੇ ਜਾਣ ਦੀ ਸੰਭਾਵਨਾ ਹੈ ਤੇ ਇੱਕ ਡੇਢ ਸਾਲ ਦਾ ਸਮਾਂ ਲੱਗੇਗਾ। ਇਸ ਮੌਕੇ ਇਟਾਲੀਅਨ ਪ੍ਰਸ਼ਾਸਨ ਦੀ ਤਰਫੋਂ ਆਂਸੀਓ ਦੇ ਮੇਅਰ ਕੰਨਦੀਦੀਓ ਦੀ ਐਜਲੈਸ ਤੇ ਨੇੜਲੇ ਸ਼ਹਿਰ ਨਤੂਨਾ ਦੇ ਮੇਅਰ ਆਲੇਸਾਦਰੋ ਕੋਪਲਾ ਸਮੇਤ ਕਈ ਉਚ ਪੁਲਸ ਅਧਿਕਾਰੀ ਵੀ ਉਚੇਚੇ ਤੌਰ 'ਤੇ ਮੌਜੂਦ ਹੋਏ, ਜਿਨ੍ਹਾਂ ਵੱਲੋਂ ਇਸ ਨਵੇਂ ਆਰੰਭ ਕੀਤੇ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੁੱਚੀਆ ਸਿੱਖ ਸੰਗਤਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਵੱਡਾ ਖ਼ੁਲਾਸਾ : 12 ਸਾਲਾਂ 'ਚ 'ਗੋਲਡਨ ਵੀਜ਼ਾ' ਜ਼ਰੀਏ ਬ੍ਰਿਟੇਨ 'ਚ ਵਸੇ 254 ਕਰੋੜਪਤੀ ਭਾਰਤੀ

ਇਸ ਮੌਕੇ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ, ਗੁਰਦੁਆਰਾ ਗੋਬਿੰਦਸਰ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਲਵੀਨੀਓ ਤੋ ਆਈਆਂ ਹੋਈਆਂ ਸੰਗਤਾਂ ਤੋਂ ਇਲਾਵਾ ਗਿਆਨੀ ਸੁਰਿੰਦਰ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਨੱਛਤਰ ਸਿੰਘ, ਗੁਰਜੀਤ ਸਿੰਘ, ਭਾਈ ਪਰਮਜੀਤ ਸਿੰਘ ਸਮੇਤ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਜੱਸ ਕੀਰਤਨ ਸਰਵਣ ਕੀਤਾ।  


Vandana

Content Editor

Related News