ਸਿੱਖਸ ਆਫ਼ ਅਮਰੀਕਾ ਨੇ ਅਮਰੀਕਨ ਸਿਆਸਤਦਾਨ ਆਇਸ਼ਾ ਖਾਨ ਨੂੰ ਦਿੱਤਾ ਸਮਰਥਨ

Sunday, Jul 18, 2021 - 10:37 AM (IST)

ਸਿੱਖਸ ਆਫ਼ ਅਮਰੀਕਾ ਨੇ ਅਮਰੀਕਨ ਸਿਆਸਤਦਾਨ ਆਇਸ਼ਾ ਖਾਨ ਨੂੰ ਦਿੱਤਾ ਸਮਰਥਨ

ਮੈਰੀਲੈਂਡ (ਰਾਜ ਗੋਗਨਾ)- ਸਾਊਥ ਏਸ਼ੀਆ ਕਮਿਊਨਿਟੀ ਦੀ ਉਮੀਦਵਾਰ ਆਈਸ਼ਾ ਖਾਨ ਨੇ ਮਾਰਟਿਨਸ ਵੈਸਟ ਬਾਲਟੀਮੋਰ ਵਿਚ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਆਪਣੀ ਉਮੀਦਵਾਰੀ ਦਾ ਐਲਾਨ ਵੀ ਕੀਤਾ। ਮੈਰੀਲੈਂਡ ਸਟੇਟ ਦੇ ਕੰਪਟਰੌਲਰ ਪੀਟਰ ਫਰੈਂਨਚੋਟ ਮੁਸਲਿਮ ਆਫ ਅਮਰੀਕਾ ਦੇ ਚੇਅਰਮੈਨ ਸਾਜਿਦ ਅਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਅਤੇ ਕਈ ਹੋਰ ਦਿਗਜ ਨੇਤਾਵਾਂ ਨੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।

PunjabKesari

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਜਦੋਂ ਵੀ ਸਾਊਥ ਏਸ਼ੀਆ ਕਮਿਊਨਿਟੀ ਦਾ ਕੋਈ ਉਮੀਦਵਾਰ ਚੋਣ ਲੜ ਰਿਹਾ ਹੋਵੇ ਤਾਂ ਸਾਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਭਾਵ ਕਿ ਭਾਵੇਂ ਅਸੀਂ ਰਿਪਬਲਿਕਨ ਹੋਈਏ ਜਾਂ ਡੈਮੋਕੇਟ੍ਰਿਕ, ਸਾਨੂੰ ਸਾਊਥ ਏਸ਼ੀਆ ਮੂਲ ਦੇ ਉਮੀਦਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ।

PunjabKesari

ਮੁਸਲਿਮ ਆਫ ਅਮਰੀਕਾ ਦੇ ਚੇਅਰਮੈਨ ਸਾਜਿਦ ਤਰਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਇਸ਼ਾ ਖਾਨ ਦੀ ਜਿੱਤ ਲਈ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਸਿੱਖਸ ਆਫ ਅਮਰੀਕਾ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਬੋਰਡ ਆਫ ਡਾਇਰੈਕਟਰ ਗੁਰਚਰਨ ਸਿੰਘ ਵਰਲਡ ਬੈਂਕ ਨੇ ਆਇਸ਼ਾ ਖਾਨ ਨੂੰ ਉਸ ਦੀ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। 

PunjabKesari

PunjabKesari
 


author

cherry

Content Editor

Related News