ਨੇਪਾਲ ਪਹੁੰਚੇ ''ਸਿੱਖਸ ਆਫ਼ ਅਮੈਰਿਕਾ'' ! ਪੀੜਤਾਂ ਨੂੰ ਵੱਡੇ ਪੱਧਰ ''ਤੇ ਵੰਡੀ ਰਾਹਤ ਸਮੱਗਰੀ

Saturday, Sep 05, 2026 - 05:08 PM (IST)

ਨੇਪਾਲ ਪਹੁੰਚੇ ''ਸਿੱਖਸ ਆਫ਼ ਅਮੈਰਿਕਾ'' ! ਪੀੜਤਾਂ ਨੂੰ ਵੱਡੇ ਪੱਧਰ ''ਤੇ ਵੰਡੀ ਰਾਹਤ ਸਮੱਗਰੀ

ਵਾਸ਼ਿੰਗਟਨ (ਰਾਜ ਗੋਗਨਾ)- ਬੀਤੇ ਦਿਨੀਂ ਨੇਪਾਲ ’ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ‘ਸਿੱਖਸ ਆਫ਼ ਅਮੈਰਿਕਾ’ ਵੱਲੋਂ ਵੱਡੇ ਪੱਧਰ ’ਤੇ ਰਾਹਤ ਸਮੱਗਰੀ ਵੰਡੀ ਗਈ। ਇਸ ਦੌਰਾਨ ਕੁਦਰਤੀ ਆਫ਼ਤ ਦੇ ਪੀੜਤਾਂ ਨੂੰ ਖਾਣ-ਪੀਣ ਦੇ ਸਮਾਨ ਦੇ ਨਾਲ ਕੰਬਲ ਆਦਿ ਸਮਾਨ ਵੰਡਿਆ ਗਿਆ। 

PunjabKesari

ਸੰਸਥਾ ਦੇ ਇੰਡੀਆ ਟੀਮ ਦੇ ਵਾਲੰਟੀਅਰ ਖੁਦ ਨੇਪਾਲ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ ਅਤੇ ਉਨਾਂ ਦੀ ਮਦਦ ਕਰ ਰਹੇ ਹਨ। ਇਹ ਮਦਦ ਇਸ ਹੜ੍ਹ 'ਚ ਬਚੇ ਮਸ਼ਹੂਰ ਹਰੇ ਘਰ ਦੇ ਇਲਾਕੇ 'ਚ ਕੀਤੀ ਗਈ, ਜੋ ਕਿ ਨੇਪਾਲ ਦੇ ਬਾਗਮਤੀ ਸੂਬੇ ਦੇ ਨੁਵਾਕੋਟ ਜ਼ਿਲੇ ਦੇ ਡੁੰਗੇ ਬਾਜ਼ਾਰ ਵਾਲੇ ਪਾਸੇ ਪੈਂਦਾ ਹੈ। 'ਸਿੱਖਸ ਆਫ਼ ਅਮੈਰਿਕਾ' ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੁਦਰਤੀ ਆਫ਼ਤ ਦੇ ਇਸ ਮੁਸ਼ਕਲ ਸਮੇਂ ਵਿੱਚ ਪੀੜਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ।

PunjabKesari

ਜ਼ਿਕਰਯੋਗ ਹੈ ਕਿ ‘ਸਿੱਖਸ ਆਫ਼ ਅਮੈਰਿਕਾ’ ਪਹਿਲਾਂ ਵੀ ਵੱਖ-ਵੱਖ ਦੇਸ਼ਾਂ 'ਚ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਰਾਹੀਂ ਪੀੜਤਾਂ ਦੀ ਮਦਦ ਕਰਦੀ ਰਹੀ ਹੈ। 'ਸਿੱਖਸ ਆਫ ਅਮੈਰਿਕਾ' ਸੰਸਥਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਵਾਈਸ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਰਹੱਦਾਂ ਦੀ ਕੋਈ ਪਾਬੰਦੀ ਨਹੀਂ ਹੁੰਦੀ। 

PunjabKesari

ਉਨਾਂ ਅੱਗੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਲੋੜਵੰਦਾਂ ਤੱਕ ਮਦਦ ਪਹੁੰਚਾਉਣਾ ਸਿੱਖ ਭਾਈਚਾਰੇ ਦੀ ਸੇਵਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਦਾ ਹਿੱਸਾ ਹੈ। ਉਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਕੁਦਰਤੀ ਆਫ਼ਤ ਨਾ ਆਵੇ ਪਰ ਜੇਕਰ ਭਵਿੱਖ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਸੀਂ ਆਪਣੀ ਸਮਰੱਥਾ ਅਨੁਸਾਰ ਰਾਹਤ ਕਾਰਜ ਜਾਰੀ ਰੱਖਾਂਗੇ।


author

Harpreet SIngh

Content Editor

Related News