ਸਿੱਖਸ ਆਫ ਅਮਰੀਕਾ ਤੇ ਨੈਸ਼ਨਲ ਕੌਂਸਲ ਆਫ ਅਮਰੀਕਨ ਇੰਡੀਅਨ ਐਸੋਸ਼ੀਏਸ਼ਨ ਕਰਨਗੇ ਭਾਰਤ ਦੀ ਮਦਦ

Sunday, May 02, 2021 - 11:13 AM (IST)

ਸਿੱਖਸ ਆਫ ਅਮਰੀਕਾ ਤੇ ਨੈਸ਼ਨਲ ਕੌਂਸਲ ਆਫ ਅਮਰੀਕਨ ਇੰਡੀਅਨ ਐਸੋਸ਼ੀਏਸ਼ਨ ਕਰਨਗੇ ਭਾਰਤ ਦੀ ਮਦਦ

ਵਾਸ਼ਿੰਗਟਨ(ਰਾਜ ਗੋਗਨਾ)— ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਅਮਰੀਕਾ ਦੀ ਇਕ ਹੋਰ ਵੱਡੀ ਸੰਸਥਾ ਨੈਸ਼ਨਲ ਕੌਂਸਲ ਆਫ ਅਮਰੀਕਨ ਇੰਡੀਅਨ ਐਸੋਸੀਏਸ਼ਨ ਦੇ ਨਾਲ ਮਿਲ ਕੇ ਭਾਰਤ ਵਿਚ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਭੇਜਣ ਦਾ ਇਕ ਵੱਡਾ ਫੈਸਲਾ ਲਿਆ ਹੈ।

ਇਸ ਸਬੰਧ 'ਚ ਨੈਸ਼ਨਲ ਕੌਂਸਲ ਆਫ ਅਮਰੀਕਨ ਇੰਡੀਅਨ ਐਸੋਸ਼ੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਉਹਨਾਂ ਦਾ ਟੀਚਾ 200 ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਮਦਦ ਜਲਦ ਤੋਂ ਜਲਦ ਭਾਰਤ ਭੇਜੀ ਜਾਵੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਾਡੀ ਇੱਥੋਂ ਦੇ ਇਕ ਵੱਡੇ ਹਸਪਤਾਲ ਅਤੇ ਕੰਨਸੈਟਰੇਟਰ ਬਣਾਉਣ ਵਾਲੀ ਕੰਪਨੀ ਨਾਲ ਗੱਲਬਾਤ ਹੋ ਗਈ ਹੈ।


author

cherry

Content Editor

Related News