ਲਾਹੌਰ ਦੇ ਅਜਾਇਬ ਘਰ ''ਚ ਲੱਗੀਆਂ ਰੌਣਕਾਂ, ਸਿੱਖ ਭਾਈਚਾਰੇ ਨੇ ਭੇਟ ਕੀਤੀ ਪਾਲਕੀ ਸਾਹਿਬ

05/25/2017 6:06:49 PM

ਲਾਹੌਰ— ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਣ ਲਈ ਲਾਹੌਰ ਅਜਾਇਬ ਘਰ ਨੂੰ ਲੱਕੜ ਅਤੇ ਧਾਤੂ ਨਾਲ ਬਣੀ ਇਕ ਪਾਲਕੀ ਸਾਹਿਬ ਭੇਟ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲਾਹੌਰ ਅਜਾਇਬ ਘਰ ''ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਗਿਆ ਸੀ।
''ਸਿੱਖ ਸੰਗਤ'' ਦੇ 10 ਮੈਂਬਰਾਂ ਨੇ ਕੱਲ ਭਾਵ ਬੁੱਧਵਾਰ ਨੂੰ ਇਸ ਪਾਲਕੀ ਨੂੰ ਭੇਟ ਕੀਤਾ ਅਤੇ ਬਕਾਇਦਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਪਾਲਕੀ ਸਾਹਿਬ ਨੂੰ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਅੰਮ੍ਰਿਤਸਰ ਤੋਂ ਲਿਆਂਦਾ ਹੈ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖਾਂ ਦੀ ਵਿਰਾਸਤ ਨੂੰ ਸੁਰੱਖਿਆ ਰੱਖਣ ਲਈ ਅਜਾਇਬ ਘਰ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਸਿਫਤ ਕੀਤੀ। ਲਾਹੌਰ ਅਜਾਇਬ ਘਰ ਦੇ ਐਡੀਸ਼ਨ ਡਾਇਰੈਕਟਰ ਨੌਸ਼ਬਾ ਅੰਜੁਮ ਨੇ ਕਿਹਾ ਕਿ ਅਜਾਇਬ ਘਰ ''ਚ ਕਈ ਪੁਰਾਣੀਆਂ ਕਲਾਕ੍ਰਿਤੀਆਂ ਦਾ ਭੰਡਾਰ ਹੈ, ਇਹ ਕਲਾਕ੍ਰਿਤੀਆਂ ਰਣਜੀਤ ਸਿੰਘ ਦੇ ਸਮੇਂ ਦੀਆਂ ਵੀ ਹਨ।

Tanu

News Editor

Related News