ਸਿੱਖ ਸੇਵਾ ਫਾਊਂਡੇਸ਼ਨ ਵੱਲੋਂ ਸੈਲਮ ਵਿਖੇ ਗੁਰਪੁਰਬ ਸਬੰਧੀ ਬੋਰਡ ਲਗਾਏ ਗਏ

Thursday, Nov 12, 2020 - 02:22 PM (IST)

ਸਿੱਖ ਸੇਵਾ ਫਾਊਂਡੇਸ਼ਨ ਵੱਲੋਂ ਸੈਲਮ ਵਿਖੇ ਗੁਰਪੁਰਬ ਸਬੰਧੀ ਬੋਰਡ ਲਗਾਏ ਗਏ

ਨਿਊਯਾਰਕ/ ਔਰੇਗਨ ,(ਰਾਜ ਗੋਗਨਾ )- ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਉਣ ਲਈ ਔਰੇਗਨ ਸੂਬੇ ਦੇ  ਸੈਲਮ ਸ਼ਹਿਰ ਵਿਚ ਸਿੱਖ ਸੇਵਾ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਕਾਰੋਬਾਰੀ ਸ. ਬਹਾਦਰ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ‘ਤੇ ਹਾਈਵੇਅ ‘ਤੇ ਬੋਰਡ ਲਗਾਏ ਗਏ ਹਨ। 

ਬਹਾਦਰ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਦੂਸਰੇ ਸ਼ਹਿਰਾਂ ਤੇ ਹਾਈਵੇ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮਨਾਉਣ ਲਈ ਬੋਰਡ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਤੇ ਸਿੱਖਿਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਸੈਲਮ ਦੀ ਸਮੁੱਚੀ ਸੰਗਤ ਦੀ ਅਪੀਲ ਹੈ ਕਿ ਕਰਤਾਰਪੁਰ ਲਾਂਘਾ ਗੁਰਪੁਰਬ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਖੋਲ੍ਹ ਦੇਣਾ ਚਾਹੀਦਾ ਹੈ, ਜੋ ਅਮਨ, ਸ਼ਾਂਤੀ ਤੇ ਦੋਹਾਂ ਦੇਸ਼ਾਂ ‘ਚ ਸੁਖਾਵੇਂ ਸੰਬੰਧਾਂ ਲਈ ਪ੍ਰੇਰਣਾ ਸਰੋਤ ਹੋਵੇਗਾ। ਸਿੱਖ ਸੇਵਾ ਫਾਊਂਡੇਸ਼ਨ ਅਮਰੀਕਾ ਵੱਲੋਂ ਬੋਰਡ ਲਾਉਣ ਲਈ ਕੀਤੀ ਸੇਵਾ ਦੀ ਪੰਜਾਬੀ ਭਾਈਚਾਰੇ ਵੱਲੋਂ ਭਰਪੂਰ ਸ਼ਲਾਘਾ ਹੋ ਰਹੀ ਹੈ।


author

Lalita Mam

Content Editor

Related News