ਮੂਸੇਵਾਲੇ ਦੇ ਇਟਲੀ 'ਚ ਹੋਣ ਵਾਲੇ ਸ਼ੋਅ ਨੂੰ ਰੋਕਣਗੀਆਂ ਸਿੱਖ ਜੱਥੇਬੰਦੀਆਂ

Saturday, Sep 21, 2019 - 12:42 PM (IST)

ਮੂਸੇਵਾਲੇ ਦੇ ਇਟਲੀ 'ਚ ਹੋਣ ਵਾਲੇ ਸ਼ੋਅ ਨੂੰ ਰੋਕਣਗੀਆਂ ਸਿੱਖ ਜੱਥੇਬੰਦੀਆਂ

ਮਿਲਾਨ ,(ਸਾਬੀ ਚੀਨੀਆ)— ਆਪਣੇ ਇਕ ਗੀਤ ਵਿਚ ਮਾਈ ਭਾਗੋ ਦਾ ਜ਼ਿਕਰ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਵਿਵਾਦਾਂ ਵਿੱਚ ਘਿਰੇ ਮਸ਼ਹੂਰ ਲੋਕ ਗਾਇਕ ਸਿੱਧੂ ਮੂਸੇਵਾਲਾ ਦਾ ਇਟਲੀ ਦੇ ਸ਼ਹਿਰ ਬਰੇਸ਼ੀਆ ‘ਚ ਅੱਜ ਸ਼ਾਮੀਂ ਸਟੇਜ ਸ਼ੋਅ ਹੈ, ਜਿਸ ਨੂੰ ਰੁਕਾਉਣ ਲਈ ਇਟਲੀ ਦੀਆਂ ਸਮੂਹ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ। ਇਸ ਵਿਚ ਮੌਜੂਦਾ ਆਗੂਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਇਹ ਸ਼ੋਅ ਨਹੀਂ ਹੋਣ ਦੇਣਗੇ। ਉਨ੍ਹਾਂ ਵਲੋਂ ਇਸ ਸ਼ੋਅ ਦੇ ਪ੍ਰਮੋਟਰਾਂ ਨੂੰ ਸਾਫ ਆਖ ਦਿੱਤਾ ਗਿਆ ਕਿ ਉਹ ਇਸ ਸ਼ੋਅ ਨੂੰ ਰੱਦ ਕਰਨ ਨਹੀਂ ਤਾਂ ਉਹ ਆਪਣਾ ਤਰੀਕਾ ਅਪਨਾਉਣ ਲਈ ਮਜਬੂਰ ਹੋਣਗੇ।

ਦੱਸਣਯੋਗ ਹੈ ਕਿ ਇਸ ਸ਼ੋਅ ਨੂੰ ਰੁਕਾਉਣ ਲਈ ਸਤਿਕਾਰ ਕਮੇਟੀ ਇਟਲੀ ਦੇ ਆਗੂਆਂ ਦੇ ਮੈਸਜ ਸੋਸ਼ਲ ਮੀਡੀਏ 'ਤੇ ਵੇਖੇ ਜਾ ਸਕਦੇ ਹਨ। ਸ਼ੋਅ ਵਿਚ ਕੁੱਝ ਹੀ ਘੰਟੇ ਬਾਕੀ ਹਨ। ਫਿਲਹਾਲ ਇਹ ਵੀ ਪਤਾ ਨਹੀਂ  ਲੱਗਾ ਕਿ ਸਿੱਧੂ ਮੂਸੇਵਾਲਾ ਇਟਲੀ ਆਇਆ ਵੀ ਹੈ ਜਾਂ ਨਹੀਂ।


Related News