ਸਿੱਖ ਨੌਜਵਾਨ ਨੂੰ ਮੌਤ ਮਗਰੋਂ ਮਿਲਿਆ ਕਾਰਨੇਗੀ ਹੀਰੋ ਐਵਾਰਡ, 8 ਸਾਲਾ ਅਮਰੀਕੀ ਬੱਚੀ ਨੂੰ ਬਚਾਉਂਦਿਆਂ ਗਵਾਈ ਸੀ ਜਾਨ

Saturday, Jul 22, 2023 - 09:28 AM (IST)

ਸਿੱਖ ਨੌਜਵਾਨ ਨੂੰ ਮੌਤ ਮਗਰੋਂ ਮਿਲਿਆ ਕਾਰਨੇਗੀ ਹੀਰੋ ਐਵਾਰਡ, 8 ਸਾਲਾ ਅਮਰੀਕੀ ਬੱਚੀ ਨੂੰ ਬਚਾਉਂਦਿਆਂ ਗਵਾਈ ਸੀ ਜਾਨ

ਸੈਨ ਫਰਾਂਸਿਸਕੋ (ਏਜੰਸੀ)- ਕੈਲੀਫੋਰਨੀਆ ਵਿੱਚ 2020 ਵਿੱਚ 8 ਸਾਲਾ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਾਰੇ ਗਏ 31 ਸਾਲਾ ਸਿੱਖ ਕਿਸਾਨ ਨੂੰ ਨਾਗਰਿਕ ਬਹਾਦਰੀ ਲਈ ਉੱਤਰੀ ਅਮਰੀਕਾ ਦੇ ਸਰਵਉੱਚ ਸਨਮਾਨ ਕਾਰਨੇਗੀ ਹੀਰੋ ਐਵਾਰਡ ਨਾਲ ਨਿਵਾਜਿਆ ਗਿਆ ਹੈ। ਫਰਿਜ਼ਨੋ ਦੇ ਮਨਜੀਤ ਸਿੰਘ ਦੀ 5 ਅਗਸਤ 2020 ਨੂੰ ਰੀਡਲੇ ਵਿੱਚ ਕਿੰਗਜ਼ ਰਿਵਰ ਤੋਂ ਸਮੰਥਾ ਕਰੂਜ਼ ਪੇਡਰੋ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮੌਤ ਹੋ ਗਈ ਸੀ। ਪੇਡਰੋ ਨੂੰ ਤੈਰਨ ਲਈ ਸੰਘਰਸ਼ ਕਰਨਾ ਪਿਆ, ਕਿਉਂਕਿ ਉਹ ਨਦੀ ਵਿੱਚ ਖੇਡ ਰਹੇ ਬੱਚਿਆਂ ਦੇ ਇੱਕ ਸਮੂਹ ਤੋਂ ਵੱਖ ਹੋ ਗਈ ਸੀ ਅਤੇ ਤੇਜ਼ ਵਹਾ ਉਸਨੂੰ ਹੇਠਾਂ ਵੱਲ ਲੈ ਗਿਆ। ਤੈਰਾਕੀ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਮਨਜੀਤ ਸਿੰਘ ਬੱਚੀ ਨੂੰ ਬਚਾਉਣ ਲਈ ਨਦੀ ਵਿੱਚ ਉਤਰ ਗਏ। ਉਨ੍ਹਾਂ ਨੇ ਆਪਣੀ ਪੱਗ ਉਤਾਰੀ ਅਤੇ ਇਸ ਨੂੰ ਜੀਵਨ ਰੇਖਾ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਅਤੇ ਉਹ ਛੋਟੀ ਕੁੜੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਲਈ ਆਪਣੀ ਗਰਦਨ ਤੱਕ ਪਾਣੀ ਵਿੱਚ ਚਲੇ ਗਏ।

ਇਹ ਵੀ ਪੜ੍ਹੋ: Cold Drinks ਪੀਣ ਨਾਲ ਕੈਂਸਰ ਦਾ ਖ਼ਤਰਾ! WHO ਨੇ ਦਿੱਤੀ ਸਖ਼ਤ ਚਿਤਾਵਨੀ

ਇਸ ਤੋਂ ਥੋੜ੍ਹੀ ਦੇਰ ਬਾਅਦ, ਉਹ ਡੁੱਬ ਗਏ ਅਤੇ ਹਫੜਾ-ਦਫੜੀ ਵਿਚ ਮੌਕੇ 'ਤੇ ਮੌਜੂਦ ਲੋਕਾਂ ਦੀ ਨਜ਼ਰ ਉਨ੍ਹਾਂ 'ਤੇ ਨਹੀਂ ਪਈ। ਇੱਕ ਆਦਮੀ ਨੇ ਪੇਡਰੋ ਦਾ ਪਤਾ ਲਗਾਇਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ 6 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਬਾਅਦ ਵਿਚ ਸਿੰਘ ਨੂੰ ਨਦੀ ਵਿਚੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਕਾਰਨੇਗੀ ਮੈਡਲ ਪੂਰੇ ਅਮਰੀਕਾ ਅਤੇ ਕੈਨੇਡਾ ਵਿੱਚ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਦੂਜਿਆਂ ਦੀਆਂ ਜਾਨਾਂ ਬਚਾਉਣ ਜਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਜ਼ਿਆਦਾ ਖ਼ਤਰੇ ਵਿੱਚ ਪੈ ਜਾਂਦੇ ਹਨ। 1904 ਵਿੱਚ ਪਿਟਸਬਰਗ-ਅਧਾਰਿਤ ਫੰਡ ਦੀ ਸ਼ੁਰੂਆਤ ਤੋਂ ਹੁਣ ਤੱਕ 10,371 ਵਿਅਕਤੀਆਂ ਨੂੰ ਕਾਰਨੇਗੀ ਮੈਡਲ ਦਿੱਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਅਮਰੀਕੀ H-1B ਵੀਜ਼ਾ ਧਾਰਕਾਂ ਦਾ ਅਰਜ਼ੀ ਕੋਟਾ ਪੂਰਾ, ਭਾਰਤੀਆਂ ਨੂੰ ਮਿਲ ਸਕਦੈ ਵੱਡਾ ਲਾਭ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News