ਬ੍ਰਿਟੇਨ 'ਚ ਸਿੱਖ ਵਿਅਕਤੀ ਨੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਕਬੂਲਿਆ
Tuesday, Aug 01, 2023 - 04:44 PM (IST)
ਲੰਡਨ (ਏਜੰਸੀ) ਬ੍ਰਿਟੇਨ ਵਿੱਚ ਇੱਕ ਬਜ਼ੁਰਗ ਸਿੱਖ ਨੇ ਆਪਣੀ ਪਤਨੀ 'ਤੇ ਲੱਕੜ ਦੇ ਬੈਟ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਬਜ਼ੁਰਗ ਵਿਅਕਤੀ ਦੀ ਉਮਰ ਕਰੀਬ 79 ਸਾਲ ਹੈ। ਰਿਪੋਰਟ ਮੁਤਾਬਕ ਇਹ ਵਿਅਕਤੀ ਖ਼ੁਦ ਲੰਡਨ ਪੁਲਸ ਸਟੇਸ਼ਨ ਗਿਆ ਅਤੇ ਅਧਿਕਾਰੀਆਂ ਨੂੰ ਇਸ ਕਤਲ ਬਾਰੇ ਦੱਸਿਆ। ਉਸ ਨੇ ਪੁਲਸ ਸਾਹਮਣੇ ਆਪਣੀ ਪਤਨੀ ਦਾ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ।
ਇੱਕ ਰਿਪੋਰਟ ਅਨੁਸਾਰ ਤਰਸੇਮ ਸਿੰਘ ਨਾਮ ਦੇ ਦੋਸ਼ੀ ਵਿਅਕਤੀ ਨੂੰ ਪੁਲਸ ਨੇ ਸਨੇਸਬਰੂਕ ਕਰਾਊਨ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ 'ਚ ਉਸ ਨੇ ਆਪਣੀ 77 ਸਾਲਾ ਪਤਨੀ ਮਾਇਆ ਦੇਵੀ ਦਾ ਘਰ 'ਚ ਕਤਲ ਕਰਨ ਦੀ ਗੱਲ ਕਬੂਲ ਕੀਤੀ। ਉਸ ਨੂੰ ਇਸੇ ਅਦਾਲਤ ਵਿਚ 29 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਜਾਂਚ ਅਧਿਕਾਰੀ ਇੰਸਪੈਕਟਰ ਮਾਰਕ ਰੋਜਰਜ਼ ਨੇ ਕਿਹਾ ਕਿ ਇਹ ਇੱਕ ਦੁਖਦਾਈ ਮਾਮਲਾ ਹੈ। ਜੋੜੇ ਦੇ ਤਿੰਨ ਬੱਚੇ ਇਸ ਘਟਨਾ ਮਗਰੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਇੰਸਪੈਕਟਰ ਨੇ ਅੱਗੇ ਦੱਸਿਆ ਕਿ ਅਸੀਂ ਇਸ ਔਖੀ ਘੜੀ ਵਿੱਚ ਤਿੰਨੋਂ ਬੱਚਿਆਂ ਦੇ ਨਾਲ ਹਾਂ ਅਤੇ ਉਨ੍ਹਾਂ ਦਾ ਸਾਥ ਦਿੰਦੇ ਰਹਾਂਗੇ। ਅਧਿਕਾਰੀ ਨੇ ਅੱਗੇ ਦੱਸਿਆ ਕਿ ਤਰਸੇਮ ਸਿੰਘ ਨੇ ਇਹ ਗੱਲ ਕਦੇ ਨਹੀਂ ਦੱਸੀ ਕਿ ਕਿਸ ਗੱਲ 'ਤੇ ਉਹ ਇੰਨਾ ਹਿੰਸਕ ਹੋ ਗਿਆ ਸੀ ਅਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਰ ਇਹ ਠੀਕ ਸੀ ਕਿ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਆਂਗ ਸਾਨ ਸੂ ਕੀ ਨੂੰ ਰਾਹਤ, ਮਿਆਂਮਾਰ ਦੀ ਮਿਲਟਰੀ ਸਰਕਾਰ ਨੇ ਪੰਜ ਮਾਮਲਿਆ 'ਚ ਦਿੱਤੀ ਮੁਆਫ਼ੀ
ਮਈ ਵਿੱਚ ਉਸਨੇ ਪੁਲਸ ਨੂੰ ਦੱਸਿਆ ਕਿ ਉਸਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਇਸ ਮਗਰੋਂ ਪੁਲਸ ਅਧਿਕਾਰੀ ਤੁਰੰਤ ਤਰਸੇਮ ਦੇ ਕਾਉਡਰੇ, ਐਲਮ ਪਾਰਕ ਸਥਿਤ ਉਸ ਦੇ ਘਰ ਪਹੁੰਚੇ ਅਤੇ ਮਾਇਆ ਦੇਵੀ ਨੂੰ ਲਿਵਿੰਗ ਰੂਮ ਦੇ ਫਰਸ਼ 'ਤੇ ਬੇਹੋਸ਼ੀ ਦੀ ਹਾਲਤ 'ਚ ਦੇਖਿਆ। ਨੇੜੇ ਹੀ ਲੱਕੜ ਦਾ ਬੈਟ ਪਿਆ ਸੀ। ਇਸ ਦੇ ਨਾਲ ਹੀ ਕਾਰਪੇਟ ਅਤੇ ਆਲੇ-ਦੁਆਲੇ ਦੀਆਂ ਕੰਧਾਂ 'ਤੇ ਖੂਨ ਦੇ ਬਹੁਤ ਸਾਰੇ ਧੱਬੇ ਸਨ। ਪੁਲਸ ਨੇ ਦੱਸਿਆ ਕਿ ਮਾਇਆ ਦੇਵੀ ਨੂੰ ਮੌਕੇ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਪੋਸਟਮਾਰਟਮ ਦੀ ਜਾਂਚ 'ਚ ਮੌਤ ਦਾ ਕਾਰਨ ਸਿਰ 'ਤੇ ਗੰਭੀਰ ਸੱਟ ਲੱਗਣੀ ਪਾਈ ਗਈ। ਤਰਸੇਮ ਸਿੰਘ ਨੂੰ ਅਗਲੇ ਦਿਨ ਚਾਰਜ ਕਰਕੇ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।