ਇਟਲੀ : ਗ੍ਰਹਿ ਮੰਤਰੀ ਦੇ ਵਿਸ਼ੇਸ਼ ਸੱਦੇ 'ਤੇ ਧਾਰਮਿਕ ਸਮਾਗਮ 'ਚ ਪਹੁੱਚੇ ਸਿੱਖ ਆਗੂ

Sunday, Dec 12, 2021 - 06:24 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਗ੍ਰਹਿ ਮੰਤਰਾਲੇ ਦੁਆਰਾ ਕ੍ਰਿਸਮਿਸ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਰਾਜਧਾਨੀ ਰੋਮ ਵਿਚ ਰਾਸ਼ਟਰੀ ਪੱਧਰ 'ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਵਿਚ ਗ੍ਰਹਿ ਮੰਤਰੀ "ਲੁਚੀਆਨਾ ਲਾਮੋਰਗੇਸੇ ਦੇ ਵਿਸ਼ੇਸ਼ ਸੱਦੇ 'ਤੇ ਪੁੱਜੇ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ, ਸੁਰਿੰਦਰਜੀਤ ਸਿੰਘ ਪੰਡੋਰੀ, ਕਰਮਜੀਤ ਸਿੰਘ ਢਿੱਲੋ ਦੀ ਮੌਜੂਦਗੀ ਇਟਲੀ ਵਿਚ ਵੱਸਦੇ ਸਿੱਖਾਂ ਲਈ ਕੋਈ ਸ਼ੁੱਭ ਸੰਖੇਪ ਬਣਦੀ ਨਜ਼ਰ ਆ ਰਹੀ ਹੈ | ਬੇਸ਼ਕ ਇਹ ਸਮਾਗਮ ਕ੍ਰਿਸਮਿਸ ਦੇ ਤਿਉਹਾਰ ਦੇ ਸਬੰਧ ਵਿਚ ਸੀ, ਜਿਸ ਲਈ ਕੁਝ ਗਿਣਵੇ ਚੁਣਵੇਂ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ।

PunjabKesari

ਅਜਿਹੇ ਵਿਚ ਸਿੱਖ ਆਗੂਆਂ ਦੀ ਸ਼ਮੂਲੀਅਤ ਅਤੇ ਗ੍ਰਹਿ ਮੰਤਰੀ ਵੱਲੋ ਉਨਾਂ ਨਾਲ ਖੁੱਲਦਿਲ੍ਹੀ ਨਾਲ ਕੀਤੀ ਗੱਲਬਾਤ ਵੱਡੇ ਮਾਇਨੇ ਰੱਖਦੀ ਹੈ। ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋ ਗ੍ਰਹਿ ਮੰਤਰੀ ਨੂੰ ਇਕ ਯਾਦਗਾਰੀ ਸਨਮਾਨ੍ਹ ਚਿੰਨ੍ਹ ਵੀ ਭੇਂਟ ਕੀਤਾ ਗਿਆ। ਦੱਸਣਯੋਗ ਹੈ ਕਿ ਇਟਲੀ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਵਾਲੀ ਫਾਈਲ ਵੀ ਗ੍ਰਹਿ ਮੰਤਰੀ ਦੇ ਕੋਲ ਹੈ।ਇਸ ਮੌਕੇ ਗ੍ਰਹਿ ਮੰਤਰੀ ਨੇ ਲੁਚੀਆਨਾ ਲਾਮੋਰਗੇਸੇ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਕ੍ਰਿਸਮਿਸ ਦੀਆਂ ਵਧਾਈਆ ਦਿੰਦੇ ਹੋਏ ਪ੍ਰੋਗਰਾਮ ਦੀ ਆਰੰਭਤਾ ਕਰਵਾਈ। 

ਪੜ੍ਹੋ ਇਹ ਅਹਿਮ ਖਬਰ- ਇਟਲੀ : ਗੈਸ ਪਾਈਪ-ਲਾਈਨ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ ਤੇ 5 ਲੋਕ ਲਾਪਤਾ (ਤਸਵੀਰਾਂ)

ਉਪਰੰਤ ਪੁਲਸ ਬੈਂਡ ਵਾਲਿਆਂ ਨੇ ਮਿਊਜ਼ਿਕ ਦੀਆਂ ਧੁਨਾਂ ਦਾ ਕਮਾਲ ਵਿਖਾਉਂਦੇ ਹੋਏ ਖੂਬ ਵਾਹ ਵਾਹ ਕਰਵਾਈ। ਪੰਡਾਲ ਵਿਚ ਬੈਠੇ ਮਹਿਮਾਨਾਂ ਵੱਲੋਂ ਤਾੜੀਆਂ ਦੀ ਗੂੰਜ ਚੋ ਕਲਾਕਾਰਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਮਸ਼ਹੂਰ ਐਂਕਰ ਸਾਰੇਨਾ ਔਟੀਰੀ ਤੇ ਪੇਰੋ ਮੌਟੀ ਵਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦਿਆ ਹੋਏ ਸਮਾਗਮ ਨੂੰ ਬਾਖੂਬੀ ਕਾਮਯਾਬ ਬਣਾਇਆ। ਇਟਲੀ ਦੇ ਮਸ਼ਹੂਰ ਗਾਇਕ ਜਨਮਾਰਕੋ ਕਰੂਚੀਆ, ਕਿਆਰਾ ਤੇਗਈ, ਕਤਾਲਦੋ ਕਪਾਤੋੳ ਵੱਲੋਂ ਵੀ ਆਪਣੀ ਕਲਾ ਨਾਲ ਚਾਰ ਚੰਨ ਲਾਏ ਗਏ।  
.  


Vandana

Content Editor

Related News